ਲੰਦਨ: ਸ਼ਹਿਰ ਦੇ ਰੇਲਵੇ ਸਟੇਸ਼ਨ ‘ਚ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ ਇੱਥੋਂ ਦੇ ਰੇਲਵੇ ਸਟੇਸ਼ਨ ‘ਤੇ ਲੱਗੇ ਬਿੱਟਕੁਆਇਨ ਏਟੀਐੱਮ ਮਸ਼ੀਨ ‘ਚੋਂ ਅਚਾਨਕ ਨੋਟ ਨਿਕਲਣ ਲੱਗ ਪਏ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। The Sun ਵੱਲੋਂ ਦਿੱਤੀ ਖਬਰ ਮੁਤਾਬਕ ਇਹ ਵੀਡੀਓ ਲੰਦਨ ਸਥਿਤ ਟਿਊਬ ਸਟੇਸ਼ਨ ਦੀ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਕਿਓਰਿਟੀ ਲੋਕਾਂ ਨੂੰ ਮਸ਼ੀਨ ਕੋਲ ਆਉਣ ਤੋਂ ਰੋਕ ਰਿਹਾ ਹੈਤੇ ਉੱਥੇ ਹੀ ਦੂਜੇ ਪਾਸੇ ਇੱਕ ਵਿਅਕਤੀ ਨੋਟ ਇੱਕਠੇ ਕਰ ਰਿਹਾ ਹੈ। ਇਸ ਦੇ ਨਾਲ ਹੀ ਇੱਕ ਵਿਅਕਤੀ ਨੋਟਾਂ ਨੂੰ ਕਾਲੇ ਰੰਗ ਦੇ ਬੈਗ ‘ਚ ਭਰ ਰਿਹਾ ਹੈ।
ਵੀਡੀਓ ਨੂੰ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ ਤੇ ਇਸ ‘ਤੇ ਹਜ਼ਾਰਾਂ ਖਬਰਾਂ ਬਣ ਚੁੱਕੀਆ ਹਨ। The Sun ਵੱਲੋਂ ਦਿੱਤੀ ਖਬਰ ਦੇ ਮੁਤਾਬਕ ਵੀਡੀਓ ਨੂੰ ਦੇਖ ਕੇ ਕਿਆਸ ਲਗਾਇਆ ਜਾ ਰਿਹਾ ਹੈ ਕਿ ਮਸ਼ੀਨ ਜੈਕਪਾਟਿੰਗ ਬਗ ਦੀ ਚਪੇਟ ‘ਚ ਆ ਗਈ ਹੋਵੇਗੀ।
ਇਸ ਤੋਂ ਇਲਾਵਾ Daily Mail ਦੀ ਰਿਪੋਰਟ ਦੇ ਮੁਤਾਬਕ ਜਿਸ ਕੰਪਨੀ ਵੱਲੋਂ ਇਸ ਮਸ਼ੀਨ ਨੂੰ ਬਣਾਇਆ ਗਿਆ ਹੈ ਉਸਦਾ ਕਹਿਣਾ ਹੈ ਕਿ ਕਿਸੇ ਵੱਲੋਂ ਬਹੁਤ ਸਾਰੇ ਪੈਸੇ ਕਢਵਾਏ ਹੋਣਗੇ ਜਿਸ ਕਾਰਨ ਮਸ਼ੀਨ ਲਗਾਤਾਰ ਪੈਸੇ ਕੱਢ ਰਹੀ ਹੈ। ਉੱਥੇ ਹੀ ਬਿੱਕੁਆਇਨ ਦੇ ਸੀ.ਈ.ਓ ਐਡਮ ਨੇ ਕਿਹਾ ‘ਦੇਖ ਕੇ ਲਗ ਰਿਹਾ ਹੈ ਕਿ ਇਸ ਮਸ਼ੀਨ ਯੂਕੇ ਦੇ ਛੋਟੇ ਨੋਟ ਰੱਖਣ ‘ਚ ਪਰੇਸ਼ਾਨੀ ਹੋ ਰਹੀ ਹੈ।
ਰੇਲਵੇ ਸਟੇਸ਼ਨ ‘ਚ ਲੱਗੇ ATM ਤੋਂ ਅਚਾਨਕ ਨਿਕਲਣ ਲੱਗੇ ਨੋਟ, ਦੇਖੋ ਲੋਕਾਂ ਨੇ ਕਿੰਝ ਭਰੇ ਬੈਗ VIDEO

Leave a Comment
Leave a Comment