ਆਖਰ ਵਿਕ ਹੀ ਗਿਆ ਦਲੀਪ ਕੁਮਾਰ ਤੇ ਰਾਜ ਕਪੂਰ ਦਾ ਜੱਦੀ ਘਰ

TeamGlobalPunjab
1 Min Read

ਵਰਲਡ ਡੈਸਕ: ਪਾਕਿਸਤਾਨ ਦੀ ਖੈਬਰ ਪਖਤੂਨਖਵਾ ਸਰਕਾਰ ਨੇ ਸ਼ਹਿਰ ਦੇ ਵਿਚਾਲੇ ਬਾਲੀਵੁੱਡ ਅਭਿਨੇਤਾ ਦਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰ ਖਰੀਦਣ ਲਈ 2.35 ਕਰੋੜ ਰੁਪਏ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵ ਨੂੰ ਪ੍ਰਵਾਨਗੀ ਦਿੰਦੇ ਹੋਏ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਸਬੰਧਤ ਅਧਿਕੀਆਂ ਨੂੰ ਇਹ ਜੱਦੀ ਹਵੇਲੀਆਂ ਖਰੀਦਣ ਦੀ ਪ੍ਰਵਾਨਗੀ ਦਿੱਤੀ।

ਜਾਣਕਾਰੀ ਦਿੰਦਿਆਂ ਪੇਸ਼ਾਵਰ ਦੇ ਸੰਚਾਰ ਤੇ ਨਿਰਮਾਣ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਅਸਗਰ ਨੇ ਕਿਹਾ ਕਿ ਦਲੀਪ ਦੇ 101 ਵਰਗ ਮੀਟਰ ਮਕਾਨ ਦੀ ਕੀਮਤ 80.56 ਲੱਖ ਰੁਪਏ ਤੇ ਰਾਜ ਕਪੂਰ ਦੇ 151.75 ਵਰਗ ਮੀਟਰ ਬੰਗਲੇ ਦੀ ਕੀਮਤ 1.50 ਕਰੋੜ ਰੱਖੀ ਗਈ ਹੈ। ਖਰੀਦਣ ਤੋਂ ਬਾਅਦ, ਦੋਵੇਂ ਹਵੇਲੀਆਂ ਨੂੰ ਖੈਬਰ ਪਖਤੂਨਖਵਾ ਦੇ ਪੁਰਾਤੱਤਵ ਅਜਾਇਬ ਘਰ ‘ਚ ਤਬਦੀਲ ਕਰ ਦਿੱਤਾ ਜਾਵੇਗਾ।

ਦੱਸ ਦਈਏ ਬੀਤੇ ਸ਼ਨੀਵਾਰ ਨੂੰ ਸਰਕਾਰ ਨੇ ਇਹਨਾਂ ਹਵੇਲੀਆਂ ਨੂੰ ਰਾਸ਼ਟਰੀ ਵਿਰਾਸਤ ਐਲਾਨ ਕਰ ਦਿੱਤਾ ਹੈ ਤੇ ਇਹਨਾਂ ਇਮਾਰਤਾਂ ‘ਚ ਹੀ ਪ੍ਰਸਿੱਧ ਕਲਾਕਾਰ ਦਲੀਪ ਕੁਮਾਰ ਤੇ ਰਾਜ ਕਪੂਰ ਦਾ ਜਨਮ ਹੋਇਆ ਸੀ।

Share this Article
Leave a comment