ਵਾਸ਼ਿੰਗਟਨ: ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 15 ਤੋਂ ਜ਼ਿਆਦਾ ਪੰਜਾਬੀ ਨੌਜਵਾਨ ਲਾਪਤਾ ਹੋ ਗਏ। ਸਾਰੇ ਦੱਖਣੀ ਸਰਹੱਦ ਨਾਲ ਲੱਗੇ ਮੈਕਸੀਕੋ ਅਤੇ ਬਹਾਮਾਸ ਹੁੰਦੇ ਹੋਏ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਉੱਤਰੀ ਅਮਰੀਕੀ ਪੰਜਾਬੀ ਐਸੋਸਿਏਸ਼ਨ ( ਐੱਨਏਪੀਏ ) ਦੇ ਕਾਰਜਕਾਰੀ ਨਿਦੇਸ਼ਕ ਸਤਨਾਮ ਸਿੰਘ ਚਹਿਲ ਦੇ ਅਨੁਸਾਰ, ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਉਹ 56 ਲੋਕਾਂ ਦੇ ਇੱਕ ਸਮੂਹ ਵਿੱਚ ਸ਼ਾਮਲ ਸਨ ਇਸ ਵਿੱਚ ਜ਼ਿਆਦਾਤਰ ਲੋਕ ਪੰਜਾਬੀ ਸਨ। ਜਦੋਂ ਉਹ ਅਮਰੀਕੀ ਸਰਹੱਦ ਤੋਂ ਸਿਰਫ ਇੱਕ ਘੰਟੇ ਦੀ ਦੂਰੀ ‘ਤੇ ਸਨ, ਉਦੋਂ ਉਨ੍ਹਾਂ ਨੂੰ ਮੈਕਸਿਕੋ ਦੀ ਫੌਜ ਨੇ ਫੜ ਲਿਆ।
ਚਹਿਲ ਨੇ ਦੱਸਿਆ, ਉਨ੍ਹਾਂ ਨੇ ਛੇ ਪੰਜਾਬੀ ਨੌਜਵਾਨਾਂ ਨੂੰ ਫੜਿਆ ਅਤੇ ਬਾਅਦ ਵਿੱਚ ਛੱਡ ਦਿੱਤਾ ਪਰ ਉਨ੍ਹਾਂ ਨੇ 11 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਦਾ ਹੁਣ ਤੱਕ ਕੋਈ ਪਤਾ ਨਹੀਂ ਚੱਲ ਸਕਿਆ ਹੈ। ਦੋ ਦਿਨਾਂ ਬਾਅਦ ਨੌਜਵਾਨਾਂ ਨੇ ਪੰਜਾਬ ਵਿੱਚ ਆਪਣੇ ਪਰਿਵਾਰਾਂ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਹ ਨਿਕਾਰਾਗੁਆ ਪਹੁੰਚ ਗਏ ਹਨ ਅਤੇ ਗਵਾਟੇਮਾਲਾ ਤੋਂ ਸੜਕ ਰਸਤਿਓਂ ਮੈਕਸੀਕੋ ਪਹੁੰਚਣਗੇ। ਮੈਕਸੀਕੋ ਪੁੱਜਣ ਤੋਂ ਬਾਅਦ ਆਖਰੀ ਵਾਰ ਉਨ੍ਹਾਂ ਦੀ ਪਰਿਵਾਰਾਂ ਨਾਲ ਗੱਲ ਹੋਈ।
ਚਹਿਲ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਅਮਰੀਕਾ ਭੇਜਣ ਲਈ ਉਨ੍ਹਾਂ ਦੇ ਪਰਿਵਾਰਾਂ ਨੇ ਦਿੱਲੀ ਸਥਿਤ ਏਜੰਟ ਨੂੰ 19.5 – 19.5 ਲੱਖ ਰੁਪਏ ਦਿੱਤੇ ਹਨ। ਬਾਅਦ ਵਿੱਚ ਆਪਣੇ ਬੱਚਿਆਂ ਦੀ ਆਵਾਜ਼ ਸੁਣਨ ਲਈ ਪਰਿਵਾਰਾਂ ਨੇ ਠਗ ਏਜੰਟਾਂ ਨੂੰ 45 ਲੱਖ ਰੁਪਏ ਹੋਰ ਦੇ ਦਿੱਤੇ।
- Advertisement -
ਉੱਧਰ, ਬਹਾਮਾਸ ਹੁੰਦੇ ਹੋਏ ਕਿਸ਼ਤੀ ਤੋਂ ਅਮਰੀਕਾ ਵਿੱਚ ਗ਼ੈਰਕਾਨੂੰਨੀ ਦਾਖਲ ਦੀ ਕੋਸ਼ਿਸ਼ ਕਰਦੇ ਹੋਏ ਛੇ ਨੌਜਵਾਨ ਲਾਪਤਾ ਹੋ ਗਏ। ਚਹਿਲ ਨੇ ਕਿਹਾ ਕਿ ਲੋਕਾਂ ਨੂੰ ਅਮਰੀਕਾ ਆਉਣ ਲਈ ਗੈਰਕਾਨੂਨੀ ਤਰੀਕਾ ਨਹੀਂ ਅਪਣਾਉਣਾ ਚਾਹੀਦਾ ਹੈ।