ਹੈਲਥ ਵਰਕਰਾਂ ਨੇ ਨਵਜੋਤ ਸਿੱਧੂ ਨੂੰ ਘੇਰਿਆ, ਸਿੱਧੂ ਦੀ ਗੱਡੀ ਨੇ ਮਾਰੀ ਧਰਨਾ ਦਿੰਦੀਆਂ ਨਰਸਾਂ ਨੂੰ ਟੱਕਰ

TeamGlobalPunjab
3 Min Read

ਅੰਮ੍ਰਿਤਸਰ: ਰੈਗੂਲਰ ਕਰਨ ਦੀ ਮੰਗ ਪੂਰੀ ਨਾ ਹੋਣ ‘ਤੇ ਗੁੱਸੇ ‘ਚ ਆਏ ਸਿਹਤ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗੱਡੀ ਦਾ ਘਿਰਾਓ ਕੀਤਾ। ਸਿੱਧੂ ਦੇ ਸੁਰੱਖਿਆ ਕਰਮੀਆਂ ਅਤੇ ਹੋਰ ਪੁਲਿਸ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਰ ਅੱਗੇ ਤੋਂ ਹਟਾ ਦਿੱਤਾ। ਇਸ ਦੌਰਾਨ ਹੱਥੋਪਾਈ ਵੀ ਹੋਈ। ਇੱਕ ਨਰਸ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਨਰਸ ਨੇ ਦੋਸ਼ ਲਾਇਆ ਕਿ ਸਿੱਧੂ ਦੇ ਡਰਾਈਵਰ ਨੇ ਉਸ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।

ਦਰਅਸਲ, ਐਨ.ਐਚ.ਆਰ.ਐਮ., ਏ.ਐਨ.ਐਮ., ਮਲਟੀਪਰਪਜ਼ ਹੈਲਥ ਵਰਕਰ ਮਰਦ ਅਤੇ ਔਰਤ, ਠੇਕਾ ਅਧਾਰਤ ਨਰਸਿੰਗ ਸਟਾਫ਼ ਦੇ ਅਧੀਨ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਸ਼ਨੀਵਾਰ ਨੂੰ ਜਿਵੇਂ ਹੀ ਨਵਜੋਤ ਸਿੰਘ ਸਿੱਧੂ ਕੋਠੀ ਤੋਂ ਬਾਹਰ ਆਏ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਜਥੇਬੰਦੀ ਦੀ ਪ੍ਰਧਾਨ ਸਤਿੰਦਰ ਕੌਰ, ਅਰਮਾਨ, ਕੁਲਜੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਸ਼ਾਂਤਮਈ ਧਰਨੇ ਤੇ ਨਵਜੋਤ ਸਿੰਘ ਸਿੱਧੂ ਦੀ ਕੋਠੀ ਦੇ ਬਾਹਰ ਬੈਠੀਆਂ ਸਨ। ਨਵੇਂ ਸਾਲ ਦੀ ਆਮਦ ਹੋਣ ਤੇ ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਅੱਜ ਸਿੱਧੂ ਉਨ੍ਹਾਂ ਦੀਆਂ ਮੰਗਾਂ ਸੁਣ ਕੇ ਕੋਈ ਠੋਸ ਹੱਲ ਕੱਢਣਗੇ ਕਿਉਂਕਿ ਕਈ ਵਾਰ ਸਿੱਧੂ ਨੇ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੰਗਾਂ ਹੱਲ ਕਰਵਾਉਣ ਲਈ ਵਚਨਬੱਧ ਹੋਏ ਹਨ। ਅੱਜ ਨਵੇਂ ਸਾਲ ਤੇ ਗੱਲਬਾਤ ਲਈ ਨਰਸਿੰਗ ਸਟਾਫ਼ ਵੱਲੋਂ ਸਿੱਧੂ ਦੀ ਕੋਠੀ ਦੇ ਬਾਹਰ ਸਾਰੇ ਗੇਟਾਂ ਅੱਗੇ ਧਰਨਾ ਲਾ ਦਿੱਤਾ ਗਿਆ, ਉਸ ਸਮੇਂ ਜਦ ਸਿੱਧੂ ਆਪਣੀ ਗੱਡੀ ਅਤੇੇ ਪੁਲਿਸ ਸਕਿਊਰਟੀ ਦੇ ਨਾਲ ਬਾਹਰ ਆਏ ਉਨ੍ਹਾਂ ਨੂੰ ਮੰਗਾਂ ਮੰਨਣ ਲਈ ਘੇਰ ਲਿਆ ਅਤੇ ਉਨ੍ਹਾਂ ਦੀ ਗੱਡੀ ਦੇ ਅੱਗੇ ਖੜੀਆਂ ਹੋ ਗਈਆਂ। ਇਸ ਸਮੇਂ ਸਿੱਧੂ ਨੂੰ ਵਾਰ-ਵਾਰ ਬਾਹਰ ਆਉਣ ਲਈ ਵੀ ਕਿਹਾ ਗਿਆ ਪਰ ਉਹ ਆਪਣੀ ਗੱਡੀ ਤੋਂ ਬਾਹਰ ਨਾ ਨਿਕਲੇ।

ਵਫਦ ਨੇ ਦੱਸਿਆ ਕਿ ਉਸ ਸਮੇਂ ਸਿੱਧੂ ਦੀ ਜੈੱਡ-ਪਲੱਸ ਸਕਿਓਰਟੀ ਦੇ ਮੁਲਾਜ਼ਮ ਤੈਸ਼ ਵਿਚ ਆ ਗਏ ਉਨ੍ਹਾਂ ਨੇ ਨਰਸਾਂ ਨੂੰ ਭੱਦੀ ਸ਼ਬਦਾਵਲੀ ਵੀ ਬੋਲੀ ਪਰ ਫਿਰ ਵੀ ਨਰਸਾਂ ਪਿੱਛੇ ਨਹੀਂ ਹਟੀਆਂ। ਇਸ ਦੌਰਾਨ ਸਕਿਓਰਟੀ ਮੁਲਾਜ਼ਮਾਂ ਨੇ ਨਰਸਾਂ ਦੀ ਖਿੱਚ-ਧੂਹ ਵੀ ਕਰ ਕੇ ਧੱਕੇ ਮਾਰੇ। ਨਰਸਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ  ਗੱਡੀ ਵਿਚ  ਬੈਠੇ ਮੂਕ ਦਰਸ਼ਕ ਬਣੀ ਸਾਰਾ ਤਮਾਸ਼ਾ ਦੇਖਦੇ ਰਹੇ। ਇਸ ਦੌਰਾਨ ਸਿੱਧੂ ਦੀ ਗੱਡੀ ਦੇ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਅਮਨਦੀਪ ਕੌਰ ਨਾਂ ਦੀ 44 ਸਾਲਾ ਨਰਸ ਗੰਭੀਰ ਜ਼ਖ਼ਮੀ ਹੋ ਗਈ ਅਤੇ ਦੋ ਹੋਰ ਔਰਤਾਂ ਦੇ ਗੰਭੀਰ ਹੋਣ ਦੀ ਵੀ ਗੱਲ ਦੱਸੀ ਹੈ। ਨਰਸਿੰਗ ਸਟਾਫ਼ ਵੱਲੋਂ ਉਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ। ਇਸ ਵਰਤਾਰੇ ਪਿੱਛੇ ਸਮੂਹ ਮੈਡੀਕਲ ਐਸੋਸੀਏਸ਼ਨ, ਮੈਡੀਕਲ ਕਾਮਿਆਂ ਵਿੱਚ ਰੋਸ ਦੀ ਲਹਿਰ ਦੌੜ ਗਈ। ਨਰਸਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਉਨ੍ਹਾਂ ਦੀਆਂ ਹੱਕੀ ਮੰਗਾਂ ਅਤੇ ਨਵਜੋਤ ਸਿੰਘ ਸਿੱਧੂ ਤੇ ਉਸ ਦੇ ਸੁਰੱਖਿਆ ਮੁਲਾਜਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

 

- Advertisement -

 

Share this Article
Leave a comment