ਨਿਊਜ਼ ਡੈਸਕ: ਯੂਕਰੇਨ ‘ਚ ਮੰਗਲਵਾਰ ਸਵੇਰੇ ਆਏ ਭਿਆਨਕ ਤੂਫਾਨ ‘ਚ 10 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਦੋ ਬੱਚਿਆਂ ਸਣੇ 23 ਹੋਰ ਜ਼ਖ਼ਮੀ ਹੋ ਗਏ।
ਕਾਲੇ ਸਾਗਰ ਦੇ ਉੱਤਰੀ ਤੱਟ ‘ਤੇ ਸਥਿਤ ਓਡੇਸਾ ਖੇਤਰ, ਤੂਫਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਸੀ। ਇੱਥੇ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਇਸ ਦੌਰਾਨ, ਐਮਰਜੈਂਸੀ ਸੇਵਾਵਾਂ ਨੇ ਓਡੇਸਾ ਖੇਤਰ ਵਿੱਚ 2,498 ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ, ਜਿਨ੍ਹਾਂ ਵਿੱਚ 162 ਬੱਚੇ ਸ਼ਾਮਲ ਹਨ।
ਮੰਤਰੀ ਮੁਤਾਬਕ ਮਾਈਕੋਲਾਈਵ ਖੇਤਰ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਜ਼ਖਮੀ ਹੋਏ ਹਨ। ਸਥਾਨਕ ਰਿਪੋਰਟਾਂ ਮੁਤਾਬਕ ਬਾਕੀ ਮਰਨ ਵਾਲਿਆਂ ਦੀ ਮੌਤ ਕੀਵ ਅਤੇ ਖਾਰਕਿਵ ਖੇਤਰ ‘ਚ ਹੋਈ ਹੈ।
ਰੂਸੀ ਅਧਿਕਾਰੀਆਂ ਨੇ ਸੋਮਵਾਰ ਨੂੰ ਕ੍ਰੀਮੀਆ ਵਿੱਚ ਮੌਸਮ ਦੇ ਕਾਰਨ ਇੱਕ ਮੌਤ ਦੀ ਸੂਚਨਾ ਦਿੱਤੀ। ਜ਼ਿਆਦਾਤਰ ਹਿੱਸਿਆਂ ‘ਚ 26-27 ਨਵੰਬਰ ਨੂੰ ਭਾਰੀ ਤੂਫਾਨ, ਹਨੇਰੀ, ਬਾਰਿਸ਼ ਅਤੇ ਬਰਫਬਾਰੀ ਆਈ, ਜਿਸ ਕਾਰਨ ਹੜ੍ਹ, ਇਮਾਰਤਾਂ ਨੂੰ ਨੁਕਸਾਨ, ਬਿਜਲੀ ਬੰਦ ਹੋਣ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਪੈਦਾ ਹੋਈਆਂ।
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।