26/11 ਮੁੰਬਈ ਹਮਲੇ ਦਾ ਮਾਸਟਰਮਾਈਂਡ ਗ੍ਰਿਫਤਾਰ

TeamGlobalPunjab
1 Min Read

ਲਾਹੌਰ: ਮੁੰਬਈ ਹਮਲੇ ਦਾ ਮਾਸਟਰ ਮਾਈਂਡ ਤੇ ਲਸ਼ਕਰ ਦੇ ਅੱਤਵਾਦੀ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ਵਿੱਚ ਅੱਜ ਪਾਕਿਸਤਾਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਜ਼ਕੀ ਉਰ ਰਹਿਮਾਨ ਲਖਵੀ ਨੇ ਹਾਫਿਜ਼ ਸਈਦ ਦੇ ਨਾਲ ਮਿਲ ਕੇ 26/11 ਦੇ ਹਮਲੇ ਦੀ ਸਾਜਿਸ਼ ਘੜੀ ਸੀ।

ਦੱਸ ਦਈਏ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਆਪ੍ਰੇਸ਼ਨ ਕਮਾਂਡਰ ਲਖਵੀ ਨੂੰ ਸਾਲ 2008 ‘ਚ ਮੁੰਬਈ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਸੰਘ ਨੇ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਸੀ। ਮੁੰਬਈ ਹਮਲੇ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਲਖਵੀ ਹੀ ਸੀ ਜਿਸਨੇ ਹਾਫਿਜ਼ ਸਈਦ ਨੂੰ ਅੱਤਵਾਦੀ ਹਮਲੇ ਦੀ ਪੂਰੀ ਯੋਜਨਾ ਤਿਆਰ ਕਰ ਕੇ ਦਿੱਤੀ ਸੀ।

26/11 ਦੇ ਹਮਲੇ ‘ਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ ਦੇ 10 ਭਾਰੀ ਹਥਿਆਰਬੰਦ ਅੱਤਵਾਦੀਆਂ ਨੇ ਸ਼ਹਿਰ ‘ਚ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਹਮਲੇ ‘ਚ 166 ਲੋਕ ਮਾਰੇ ਗਏ ਸਨ ਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਲਸ਼ਕਰ ਦੇ ਆਪ੍ਰੇਸ਼ਨ ਕਮਾਂਡਰ ਲਖਵੀ ਨੂੰ ਤਕਰੀਬਨ ਛੇ ਸਾਲਾਂ ਦੀ ਹਿਰਾਸਤ ‘ਚ ਲੈਣ ਤੋਂ ਬਾਅਦ ਅਪ੍ਰੈਲ 2015 ‘ਚ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।

TAGGED: , ,
Share this Article
Leave a comment