ਔਰਤ ਨੇ ਪ੍ਰੇਮੀ ਨਾਲ ਮਿਲ ਕੇ ਕਥਿਤ ਤੌਰ ‘ਤੇ ਪਤੀ ਅਤੇ ਸੱਸ ਦਾ ਕੀਤਾ ਕਤਲ

Global Team
2 Min Read

ਨਵੀਂ ਦਿੱਲੀ: ਦਿੱਲੀ ਵਿੱਚ ਸ਼ਰਧਾ ਵਾਕਰ ਅਤੇ ਨਿੱਕੀ ਦੇ ਕਤਲ ਤੋਂ ਬਾਅਦ ਅਸਾਮ ਤੋਂ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਸ਼ਾਂ ਦੇ ਟੁਕੜੇ-ਟੁਕੜੇ ਕਰਕੇ ਫਰਿੱਜ ਵਿੱਚ ਛੁਪਾਏ ਗਏ ਸਨ। ਪੁਲਿਸ ਅਨੁਸਾਰ ਇੱਥੇ ਇੱਕ ਔਰਤ ਨੇ ਕਥਿਤ ਤੌਰ ‘ਤੇ ਆਪਣੇ ਪਤੀ ਅਤੇ ਸੱਸ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਫਰਿੱਜ ਵਿੱਚ ਛੁਪਾ ਦਿੱਤਾ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਮੁਤਾਬਕ ਇਹ ਪੂਰਾ ਮਾਮਲਾ ਆਸਾਮ ਦੇ ਨੂਨਮਤੀ ਇਲਾਕੇ ਨਾਲ ਸਬੰਧਤ ਹੈ। ਪੁਲਸ ਨੇ ਦੋਸ਼ੀ ਔਰਤ ਦੀ ਪਛਾਣ ਵੰਦਨਾ ਕਲਿਤਾ ਵਜੋਂ ਕੀਤੀ ਹੈ। ਪੁਲਸ ਦੀ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਵੰਦਨਾ ਦੇ ਵਿਆਹ ਤੋਂ ਬਾਅਦ ਹੀ ਕਿਸੇ ਨਾਲ ਸਬੰਧ ਸਨ। ਇਸ ਕਾਰਨ ਵੰਦਨਾ ਨੇ ਪਤੀ ਅਮਰਜਯੋਤੀ ਡੇਅ ਅਤੇ ਸੱਸ ਸ਼ੰਕਰੀ ਡੇ ਦੀ ਹੱਤਿਆ ਕਰ ਦਿੱਤੀ। ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਹਾਂ ਦੀ ਹੱਤਿਆ ਤੋਂ ਤਿੰਨ ਦਿਨ ਬਾਅਦ ਵੰਦਨਾ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਲਾਸ਼ਾਂ ਦੇ ਟੁਕੜੇ ਕਰ ਦਿੱਤੇ ਅਤੇ ਕੁਝ ਟੁਕੜੇ ਮੇਘਾਲਿਆ ਦੇ ਚੇਰਾਪੁੰਜੀ ‘ਚ ਸੁੱਟ ਦਿੱਤੇ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੰਦਨਾ ਆਸਾਮ ਪੁਲਿਸ ਦੀ ਟੀਮ ਨੂੰ ਲੈ ਕੇ ਚੇਰਾਪੁੰਜੀ ‘ਚ ਉਸ ਸਥਾਨ ‘ਤੇ ਗਈ ਜਿੱਥੇ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਅਤੇ ਸੱਸ ਦੀਆਂ ਲਾਸ਼ਾਂ ਦੇ ਕੁਝ ਟੁਕੜੇ ਸੁੱਟੇ ਸਨ। ਪੁਲਸ ਪੁੱਛਗਿੱਛ ‘ਚ ਵੰਦਨਾ ਨੇ ਦੱਸਿਆ ਕਿ ਉਸ ਨੇ ਦੋਹਾਂ ਲਾਸ਼ਾਂ ਦੇ ਕੁਝ ਟੁਕੜੇ ਕਈ ਦਿਨਾਂ ਤੱਕ ਫਰਿੱਜ ‘ਚ ਰੱਖੇ ਸਨ।

Share this Article
Leave a comment