ਲਖਨਊ : ਅੱਜ ਕਾਂਗਰਸ ਪਾਰਟੀ ਦਾ 135ਵਾਂ ਸਥਾਪਨਾ ਦਿਵਸ ਹੈ। ਇਸ ਮੌਕੇ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਵੱਲੋਂ ਇੱਕ ਰੈਲੀ ਵੀ ਕੀਤੀ ਗਈ। ਪਰ ਇਸ ਰੈਲੀ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਨੇ ਹੈਰਾਨ ਕਰ ਦਿੱਤਾ। ਦਰਅਸਲ ਇਸ ਰੈਲੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਕਮੀ ਰਹਿ ਗਈ।
ਦੱਸ ਦਈਏ ਕਿ ਇਸ ਰੈਲੀ ਦੌਰਾਨ ਜਦੋਂ ਪ੍ਰਿਅੰਕਾ ਗਾਂਧੀ ਅਜੈ ਕੁਮਾਰ ਲੱਲੂ ਸਮੇਤ ਹੋਰਨਾਂ ਸੀਨੀਅਰ ਆਗੂਆਂ ਨਾਲ ਮੰਚ ‘ਤੇ ਬੈਠੇ ਸਨ ਤਾਂ ਇੱਕ ਸਰਦਾਰ ਨੌਜਵਾਨ ਸੁਰੱਖਿਆ ਘੇਰੇ ਨੂੰ ਤੋੜਦਾ ਹੋਇਆ ਦੌੜ ਕੇ ਸਟੇਜ਼ ‘ਤੇ ਉਨ੍ਹਾਂ ਦੇ ਕੋਲ ਚਲਾ ਗਿਆ ਹੈ। ਇਹ ਦੇਖਦਿਆਂ ਹੀ ਉਨ੍ਹਾਂ ਦੇ ਸੁਰੱਖਿਆ ਦਸਤੇ ਵਿੱਚ ਹਿਲਜੁੱਲ ਸ਼ੁਰੂ ਹੋ ਗਈ ਅਤੇ ਉਨ੍ਹਾਂ ਨੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਿਅੰਕਾ ਗਾਂਧੀ ਨੇ ਆਪਣੇ ਸੁਰੱਖਿਆ ਦਸਤੇ ਨੂੰ ਰੋਕ ਦਿੱਤਾ ਅਤੇ ਨੌਜਵਾਨ ਨੂੰ ਆਪਣੇ ਕੋਲ ਬੁਲਾ ਲਿਆ।
- Advertisement -
ਇਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਨੌਜਵਾਨ ਨਾਲ ਗੱਲਬਾਤ ਕੀਤੀ ਅਤੇ ਉਸ ਨਾਲ ਹੱਥ ਵੀ ਮਿਲਾਇਆ ਤਾਂ ਨੌਜਵਾਨ ਖੁਸ਼ ਹੋ ਕੇ ਸਟੇਜ਼ ਤੋਂ ਚਲਾ ਗਿਆ।