ਦੇਸ਼ ਅੰਦਰ ਤੀਜੀ ਕੋਰੋਨਾ ਲਹਿਰ ਦੀ ਚੇਤਾਵਨੀ ! ਮਾਹਿਰਾਂ ਨੇ ਕੀਤਾ ਖ਼ਬਰਦਾਰ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਨੇ ਦੇਸ਼ ਦੀ ਮੈਡੀਕਲ ਸਹੂਲਤਾਂ ਅਤੇ ਕੇਂਦਰ ਸਰਕਾਰ ਦੀ ਲਾਪਰਵਾਹੀ ਦੀ ਪੋਲ ਖੋਲ੍ਹ ਦਿੱਤੀ ਹੈ। ਹਜ਼ਾਰਾਂ ਲੋਕਾਂ ਦੀ ਜਾਨ ਕੋਰੋਨਾ ਦੇ ਕਹਿਰ ਕਾਰਨ ਜਾ ਚੁੱਕੀ ਹੈ । ਇਸ ਵਿਚਾਲੇ ਚਿੰਤਾ ਦੀ ਗੱਲ ਇਹ ਹੈ ਕਿ ਹੁਣ ਦੇਸ਼ ਅੰਦਰ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਮਾਹਿਰਾਂ ਦੇ ਇਸ ਅੰਦਾਜ਼ੇ ਨੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।

ਦੇਸ਼ ਅੰਦਰ ਤੀਜੀ ਲਹਿਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਕੇਂਦਰ ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ ਵਿਜੈ ਰਾਘਵਨ ਨੇ ਕਿਹਾ ਹੈ ਕਿ ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ ਪਰ ਇਹ ਨਹੀਂ ਪਤਾ ਕਿ ਇਹ ਕਦੋਂ ਆਵੇਗੀ। ਪਰ ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਭਿਆਨਕ ਤੇ ਲੰਬੀ ਹੋਵੇਗੀ ਇਸ ਦਾ ਅੰਦਾਜ਼ਾ ਨਹੀਂ ਲਾਇਆ ਗਿਆ ਸੀ।

ਕੇ. ਵਿਜੈ. ਰਾਘਵਨ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਵਾਇਰਸ ਜ਼ਿਆਦਾ ਮਾਤਰਾ ‘ਚ ਫੈਲ ਚੁੱਕਾ ਹੈ ਤੇ ਤੀਜਾ ਪੜਾਅ ਆਉਣਾ ਹੀ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਦੋਂ ਆਵੇਗਾ। ਵਿਗਿਆਨਕ ਸਲਾਹਕਾਰ ਨੇ ਇਹ ਵੀ ਕਿਹਾ ਕਿ ਵਾਇਰਸ ਦੇ ਸਟ੍ਰੇਨ ਦਾ ਪਹਿਲਾਂ ਸਟ੍ਰੇਨ ਦੀ ਤਰ੍ਹਾਂ ਫੈਲ ਰਿਹਾ ਹੈ। ਇਨ੍ਹਾਂ ‘ਚ ਨਵੇਂ ਤਰ੍ਹਾਂ ਦੇ ਸੰਕ੍ਰਮਣ ਦਾ ਗੁਣ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਵੈਰੀਐਂਟਸ ਖ਼ਿਲਾਫ਼ ਵੈਕਸੀਨ ਪ੍ਰਭਾਵੀ ਹੈ। ਦੇਸ਼ ਤੇ ਦੁਨੀਆ ‘ਚ ਨਵੇਂ ਵੈਰੀਐਂਟਸ ਅੱਗੇ ਵੀ ਆਉਣਗੇ।

ਉਧਰ ਨੀਤੀ ਆਯੋਗ ਦੇ ਮੈਂਬਰ ਡਾ਼. ਵੀ. ਕੇ. ਪਾਲ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਦੇਸ਼ ਦੇ ਮਾਹਿਰ ਡਾਕਟਰਾਂ ਨੂੰ ਟੈਲੀਕਾਨਫਰੰਸਿੰਗ ਜ਼ਰੀਏ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਅਪੀਲ ਕੀਤੀ।

- Advertisement -

ਡਾ਼. ਵੀ. ਕੇ. ਪਾਲ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾ ਪਾਬੰਦੀਆਂ ਦੀ ਹਰ ਨਾਗਰਿਕ ਪਾਲਨਾ ਕਰੇ। ਮੂੰਹ ਤੇ ਮਾਸਕ ਪਾਓ, ਸਮਾਜਿਕ ਦੂਰੀ ਰੱਖੋ, ਸਮਾਜਿਕ ਇਕੱਠ ਨਾ ਹੋਣ ਅਤੇ ਬਿਨਾਂ ਅਤਿ ਜ਼ਰੂਰਤ ਘਰੋਂ ਨਾ ਨਿਕਲਿਆ ਜਾਵੇ। ਨਾਲ ਹੀ ਉਨ੍ਹਾਂ ਸਵੱਛਤਾ ਬਣਾਈ ਰੱਖਣ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ।

Share this Article
Leave a comment