ਨਸ਼ਾ ਤਸਕਰਾਂ ਵੱਲੋਂ ਏ.ਐੱਸ.ਆਈ. ਸੁਖਦੇਵ ਸਿੰਘ ‘ਤੇ ਡਿਊਟੀ ਮੌਕੇ ਜਾਨਲੇਵਾ ਹਮਲਾ

navdeep kaur
2 Min Read

ਦੋਰਾਹਾ : ਕੋਈ ਸਮਾਂ ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ। ਪਰ ਹੁਣ ਪੰਜਾਬ ਵਿੱਚ ਵਿਚ ਛੇਵਾਂ ਦਰਿਆ ਵਹਿ ਤੁਰਿਆ ਹੈ। ਜਿਸ ਵਿਚ ਪੰਜਾਬ ਦੀ ਨੌਜਵਾਨ ਪੀੜੀ ਦਿਨੋਂ ਦਿਨ ਡੁੱਬਦੀ ਜਾ ਰਹੀ ਹੈ। ਮਾਵਾਂ ਦੇ ਬੁਰਜਾਂ ਵਰਗੇ ਪੁੱਤ ਨਸ਼ੇ ਨੇ ਖਾ ਲਏ ਹਨ ਤੇ ਅਜੇ ਵੀ ਖਾ ਰਿਹਾ ਹੈ। ਨੌਜਵਾਨ ਛੋਟੀ ਉਮਰ ਵਿੱਚ ਹੀ ਵੱਡੇ ਨਸ਼ੇ ਜਿਵੇ ਅਫ਼ੀਮ , ਚਿੱਟਾ , ਤੇ ਨਸ਼ੇ ਦੇ ਇੰਜੈਕਸ਼ਨ ਲਗਾ ਰਹੇ ਨੇ ‘ਤੇ ਹਰ ਰੋਜ ਕੁਝ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿਚ ਜਾ ਤੋਂ ਉਹ ਆਪ ਮੌਤ ਦੇ ਮੂੰਹ ਵਿਚ ਪੈ ਰਹੇ ਹਨ ਜਾ ਫਿਰ ਅੰਨ੍ਹੇਵਾਹ ਦੂਜਿਆਂ ਤੇ ਹਮਲਾ ਕਰਦੇ ਹਨ।
ਅਜਿਹੀ ਹੀ ਇੱਕ ਖ਼ਬਰ ਖੰਨਾ ਦੇ ਦੋਰਾਹਾ ਇਲਾਕੇ ‘ਚ ਆਈ ਹੈ। ਜਿਸ ਵਿੱਚ ਨਸ਼ਾ ਤਸਕਰਾਂ ਨੇ ਇੱਕ ਏ.ਐੱਸ.ਆਈ. ਉਪਰ ਜਾਨਲੇਵਾ ਹਮਲਾ ਕੀਤਾ। ਨਾਕੇਬੰਦੀ ‘ਤੇ ਖੜ੍ਹੇ ਏ.ਐੱਸ.ਆਈ. ਉਪਰ ਮੁਲਜ਼ਮਾਂ ਨੇ ਮੋਟਰਸਾਇਕਲ ਚੜ੍ਹਾ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਹੋਏ ਏ.ਐੱਸ.ਆਈ. ਸੁਖਦੇਵ ਸਿੰਘ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ।

ਦੱਸ ਦਈਏ ਕਿ ਸੁਖਦੇਵ ਸਿੰਘ ਸਪੈਸ਼ਲ ਬ੍ਰਾਂਚ ‘ਚ ਤਾਇਨਾਤ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ ਨੇ ਜਦੋਂ ਦੋਰਾਹਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੋਟਰਸਾਇਕਲ ਉਪਰ ਹੈਰੋਇਨ ਲੈ ਕੇ ਆ ਰਹੇ ਸਿਕੰਦਰ ਅਤੇ ਮਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਨਸ਼ਾ ਤਸਕਰਾਂ ਨੇ ਮੋਟਰਸਾਇਕਲ ਤੇਜ਼ ਕਰਦੇ ਹੋਏ ਏ.ਐੱਸ.ਆਈ. ਸੁਖਦੇਵ ਸਿੰਘ ਉਪਰ ਚੜ੍ਹਾ ਦਿੱਤਾ। ਇਸ ਦੌਰਾਨ ਸਿਕੰਦਰ ਨੂੰ ਮੌਕੇ ‘ਤੇ ਹੀ ਫੜ ਲਿਆ ਗਿਆ ਜਦਕਿ ਮੁਲਜ਼ਮ ਮਨੀ ਨੂੰ ਇੱਕ ਮੁਲਾਜ਼ਮ ਨੇ ਇੱਕ ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਅਤੇ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਹੁਣ ਦੋਵੇ ਮੁਲਜ਼ਮ ਪੁਲਿਸ ਹਿਰਾਸਤ ਵਿੱਚ ਹਨ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment