ਦਿੱਲੀ ਵਿਧਾਨ ਸਭਾ ਚੋਣਾਂ : ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਣੇ ਪਾਈ ਵੋਟ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਦੀ 70 ਸੀਟਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ। ਪੋਲਿੰਗ ਬੂਥ ‘ਤੇ ਵੋਟਰਾਂ ਦੀ ਲੰਮੀਆ ਲਾਈਨਾ ਦੇਖਣ ਨੂੰ ਮਿਲ ਰਹੀਆਂ ਹਨ। ਇਸ ਚੋਣ ਮੁਕਾਬਲੇ ‘ਚ ਸੱਤਾ ਵਿੱਚ ਕਾਬਜ ਆਪ, ਬੀਜੇਪੀ ਅਤੇ ਕਾਂਗਰਸ ਮੁੱਖ ਰੂਪ ਨਾਲ ਮੈਦਾਨ ਵਿੱਚ ਹਨ। ਇਸ ਚੋਣ ਵਿੱਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦਿੱਲੀ ਦੇ 1,47,86,382 ਵੋਟਰ ਅੱਜ ਤੈਅ ਕਰਨਗੇ ਕਿ ਦਿੱਲੀ ਦੀ ਸੱਤਾ ‘ਤੇ ਕਿਹੜੀ ਪਾਰਟੀ ਕਾਬਜ ਹੋਵੇਗੀ। ਚੋਣ ਦੇ ਨਤੀਜੇ 11 ਫਰਵਰੀ ਨੂੰ ਆਣਗੇ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪਰਿਵਾਰ ਦੇ ਨਾਲ ਸਿਵਲ ਲਾਈਨਜ਼ ਦੇ ਇੱਕ ਪੋਲਿੰਗ ਬੂਥ ‘ਤੇ ਜਾ ਕੇ ਵੋਟ ਪਾਈ। ਇਸ ਵਾਰ ਵੀ ਸੀਐੱਮ ਕੇਜਰੀਵਾਲ ਨਵੀਂ ਦਿੱਲੀ ਵਿਧਾਨਸਭਾ ਸੀਟ ਤੋਂ ਮੈਦਾਨ ਵਿੱਚ ਹਨ।

ਚੋਣ ਕਮਿਸ਼ਨ ਨੇ ਪੂਰੀ ਦਿੱਲੀ ਵਿੱਚ ਸ਼ਾਂਤੀਪੂਰਨ ਮਤਦਾਨ ਕਰਵਾਉਣ ਲਈ ਪੁੱਖਤਾ ਇੰਤਜ਼ਾਮ ਕੀਤੇ ਹਨ ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਵੀ ਪੂਰੀ ਦਿੱਲੀ ਵਿੱਚ ਸੁਰੱਖਿਆ ਦਾ ਬੰਦੋਬਸਤ ਕਰ ਰੱਖਿਆ ਹੈ।

ਸ਼ਾਂਤੀਪੂਰਨ ਵੋਟਾਂ ਲਈ ਦਿੱਲੀ ਪੁਲਿਸ ਤੋਂ ਇਲਾਵਾ ਹੋਮਗਾਰਡ ਸਣੇ ਸੁਰੱਖਿਆ ਬੱਲਾਂ ਦੇ ਪੈਂਤੀ ਹਜ਼ਾਰ ਤੋਂ ਜ਼ਿਆਦਾ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਗਏ ਹਨ ਸੁਰੱਖਿਆ ਵਿਵਸਥਾ ਤੇ ਨਜ਼ਰ ਰੱਖਣ ਲਈ ਇਕ ਕੰਟਰੋਲ ਨੂੰ ਰੂਮ ਵੀ ਬਣਾਇਆ ਗਿਆ ਹੈ।

- Advertisement -

ਦਿੱਲੀ ਵਿਧਾਨਸਭਾ ਚੋਣ 2020

ਸੀਟਾਂ ਦੀ ਗਿਣਤੀ: 70

ਉਮੀਦਵਾਰਾਂ ਦੀ ਗਿਣਤੀ: 672

ਮੈਦਾਨ ਵਿੱਚ ਪ੍ਰਮੁੱਖ ਦਲ: ਆਪ, ਬੀਜੇਪੀ ਅਤੇ ਕਾਂਗਰਸ

ਗਿਣਤੀ : 11 ਫਰਵਰੀ

- Advertisement -

ਵੋਟਰ ਪ੍ਰੋਫਾਇਲ

ਵੋਟਰਾਂ ਦੀ ਕੁੱਲ ਗਿਣਤੀ: 1,47,86,382

ਪੁਰਸ਼ ਵੋਟਰ : 81,05,236

ਮਹਿਲਾ ਵੋਟੇ : 66,80,277

ਸਰਵਿਸ ਵੋਟਰਸ : 11,608

ਥਰਡ ਜੈਂਡਰ ਵੋਟਰਸ : 869

80 ਸਾਲ ਅਤੇ ਇਸਤੋਂ ਜਿਆਦਾ ਉਮਰ ਦੇ ਨਾਗਰਿਕ : 2,04,830

18 ਅਤੇ 19 ਸਾਲ ਦੇ ਨੌਜਵਾਨ : 2,32,815

ਮਤਦਾਨ ਕੇਂਦਰਾਂ ਦੀ ਗਿਣਤੀ : 2,689

ਬੂਥਾਂ ਦੀ ਗਿਣਤੀ : 13,750

Share this Article
Leave a comment