ਦਿੱਲੀ ਨੂੰ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰਸਤੇ ‘ਚ ਰੋਕਿਆ ਤਾਂ ਗੁੱਸੇ ‘ਚ ਆਏ ਅੰਦੋਲਨਕਾਰੀਆਂ ਨੇ ਚੱਕ ਦਿੱਤੇ ਬੈਰੀਕੇਡ

TeamGlobalPunjab
1 Min Read

ਅੰਬਾਲਾ: ਖੇਤੀ ਕਾਨੂੰਨ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚਲੋ ਅੰਦੋਲਨ ਐਲਾਨਿਆ ਹੋਇਆ ਹੈ। ਜਿਸ ਤਹਿਤ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ ‘ਚ ਦਿੱਲੀ ਜਾ ਰਹੇ ਹਨ। ਇਸ ਦੌਰਾਨ ਹਰਿਆਣਾ ਦੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ।

ਅੰਬਾਲਾ ਦੇ ਮੋਹੜਾ ‘ਚ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਜਥੇ ਨੂੰ ਰੋਕਣ ਲਈ ਨਾਕੇਬੰਦੀ ਕੀਤੀ ਹੋਈ ਸੀ। ਜਿਸ ਨੂੰ ਦੇਖਦੇ ਹੋਏ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਕਿਸਾਨ ਭਿੜ ਗਏ। ਮਾਹੌਲ ਕਾਫ਼ੀ ਵੱਧਦਾ ਦੇਖ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਿਸਾਨਾਂ ਦਾ ਗੁੱਸੇ ਇਸ ਕਦਰ ਸੀ ਕਿ ਉਹਨਾਂ ਨੇ ਸੜਕ ‘ਤੇ ਲਾਏ ਬੈਰੀਕੇਡ ਹੀ ਉਖਾੜ ਦਿੱਤੇ।

ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਹਾਈਵੇ ਜਾਮ ਕਰ ਦਿੱਤਾ। ਵੱਡੀ ਗਿਣਤੀ ‘ਚ ਹਰਿਆਣਾ ਦੇ ਇਹ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਸਨ। ਜਿਸ ਤੋਂ ਬਾਅਦ ਪੁਲਿਸ ਨਾਲ ਇਹ ਭਿੜ ਗਏ। ਇਹ ਜਥਾ ਗੁਰਨਾਮ ਸਿੰਘ ਦੀ ਅਗਵਾਈ ‘ਚ ਦਿੱਲੀ ਜਾ ਰਿਹਾ ਸੀ। ਇਸ ਜਥੇਬੰਦੀ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਤੱਕ ਜ਼ਰੂਰ ਪਹੁੰਚਾਗੇ ਜੇਕਰ ਕਿਸੇ ਨੇ ਰਸਤੇ ‘ਚ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਉਖਾੜ ਕੇ ਅੱਗੇ ਵੱਧਾਂਗੇ।

Share this Article
Leave a comment