Article 370: ਕਸ਼ਮੀਰ ‘ਤੇ ਅਮਰੀਕਾ ਦੀ ਪੂਰੀ ਨਜ਼ਰ, ਭਾਰਤ-ਪਾਕਿ ਨੂੰ ਕੀਤੀ ਵਿਸ਼ੇਸ਼ ਅਪੀਲ

TeamGlobalPunjab
1 Min Read

ਵਾਸ਼ਿੰਗਟਨ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਨੇ ਸਾਰੇ ਪੱਖਾਂ ਤੋਂ ਐਲਓਸੀ ‘ਤੇ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਮਰਿਕੀ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਮੋਰਗਨ ਓਟਰਗਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ ਕਸ਼ਮੀਰ ‘ਤੇ ਕਾਫੀ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ।

ਓਟਰਗਸ ਨੇ ਪਾਕਿਸਤਾਨ ਦਾ ਨਾਂ ਲਏ ਬਿਨਾ ਪੀਟੀਆਈ-ਭਾਸ਼ਾ ਨੂੰ ਕਿਹਾ ਅਸੀਂ ਸਰਹੱਦ ‘ਤੇ ਸਾਰੇ ਪੱਖਾਂ ਤੋਂ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣ ਦੀ ਅਪੀਲ ਕਰਦੇ ਹਾਂ।

ਜੰਮੂ-ਕਸ਼ਮੀਰ ਦੇ ਵਿਸ਼ੇਸ਼ ਸੂਬੇ ਦੇ ਦਰਜੇ ਨੂੰ ਖ਼ਤਮ ਕੀਤੇ ਜਾਣ ਸਬੰਧ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਅਸੀਂ ਜੰਮੂ-ਕਸ਼ਮੀਰ ਦੀਆਂ ਘਟਨਾਵਾਂ ‘ਤੇ ਪੂਰੀ ਨਜ਼ਰ ਰੱਖ ਰਹੇ ਹਾਂ। ਅਸੀਂ ਜੰਮੂ ਕਸ਼ਮੀਰ ਦੇ ਸੰਵਿਧਾਨਕ ਦਰਜੇ ‘ਚ ਤਬਦੀਲੀ ਬਾਰੇ ਭਾਰਤ ਦੇ ਐਲਾਨ ਤੇ ਸੂਬੇ ਨੂੰ ਦੋ ਕੇਂਦਰ ਪ੍ਰਸਾਸ਼ਿਤ ਪ੍ਰਦੇਸ਼ਾਂ ‘ਚ ਵੰਡਣ ਦੀ ਯੋਜਨਾ ਨੂੰ ਮੁੱਖ ਰੱਖਿਆ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਜੰਮੂ-ਕਸ਼ਮੀਰ ‘ਚ ਕਾਰਵਾਈ ਨੂੰ ‘ਪੂਰੀ ਤਰ੍ਹਾਂ ਤੋਂ ਅੰਦਰੂਨੀ ਮਾਮਲਾ’ ਦੱਸਿਆ ਹੈ। ਜਦਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ‘ਚ ਮੱਨੁਖੀ ਅਧਿਕਾਰਾਂ ਦਾ ਉਲੰਘਣ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਮੋਰਗਨ ਨੇ ਕਿਹਾ ਅਸੀਂ ਜੰਮੂ-ਕਸ਼ਮੀਰ ਦੀਆਂ ਖ਼ਬਰਾਂ ਬਾਰੇ ਫਿਕਰਮੰਦ ਹਾਂ ਤੇ ਲੋਕਾਂ ਦੇ ਅਧਿਕਾਰਾਂ ਦੇ ਸਨਮਾਨ ਤੇ ਪ੍ਰਭਾਵਿਤ ਸਮੂਹਾਂ ਨਾਲ ਚਰਚਾ ਦੀ ਅਪੀਲ ਕਰਦੇ ਹਾਂ।

Share this Article
Leave a comment