ਅਰਸ਼ੀ ਖਾਨ ਹੋਈ ਕੋਰੋਨਾ ਪਾਜ਼ੇਟਿਵ, ਇੱਕ ਫੈਨ ਨਾਲ ਨਜ਼ਰ ਆਈ ਬਿਨਾਂ ਮਾਸਕ ਦੇ

ਨਿਊਜ਼ ਡੈਸਕ :- ਬਿੱਗ ਬੌਸ 11 ਤੇ 14 ‘ਚ ਹਿੱਸਾ ਲੈ ਚੁੱਕੀ ਅਰਸ਼ੀ ਖਾਨ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਅਰਸ਼ੀ ਨੇ ਸੋਸ਼ਲ ਮੀਡੀਆ ਰਾਹੀਂ ਸੂਚਨਾ ਦਿੱਤੀ ਹੈ ਤੇ ਆਪਣੇ ਸੰਪਰਕ ‘ਚ ਆਏ ਸਾਰੇ ਲੋਕਾਂ ਨੂੰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

ਦੱਸ ਦਈਏ ਅਰਸ਼ੀ ਦੇ ਕੋਵਿਡ-19 ਸੰਕ੍ਰਮਿਤ ਹੋਣ ਦਾ ਖੁਲਾਸਾ ਜਾਂਚ ‘ਚ ਹੋਇਆ। ਚਿੰਤਾ ਦੀ ਗੱਲ ਇਹ ਹੈ ਕਿ ਏਅਰਪੋਰਟ ਤੋਂ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਚ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਫੈਨ ਨਾਲ ਬਿਨਾ ਮਾਸਕ ਤੌਂ ਦਿਖ ਰਹੀ ਹੈ।

 ਇਸਤੋਂ ਇਲਾਵਾ ਅਰਸ਼ੀ ਨੇ ਇੰਸਟਾਗ੍ਰਾਮ ‘ਤੇ ਪੋਸਟ ‘ਚ ਲਿਖਿਆ – ਏਅਰਪੋਰਟ ਅਥਾਰਿਟੀਜ਼ ਤੋਂ ਮੈਨੂੰ ਆਪਣੀ ਕੋਵਿਡ ਰਿਪੋਰਟ ਹੁਣੇ ਮਿਲੀ ਹੈ ਜੋ 9 ਅਪ੍ਰੈਲ ਤੋਂ ਇਕ ਦਿਨ ਪਹਿਲਾਂ ਹੀ ਹੋਇਆ ਸੀ ਤੇ ਮੈਂ ਕੋਵਿਡ-19 ਪਾਜ਼ੇਟਿਵ ਨਿਕਲੀ ਹਾਂ। ਕੱਲ੍ਹ ਦੇ ਮੈਨੂੰ ਹਲਕੇ ਲਛਣ ਵੀ ਸੀ। ਹਾਲ ਹੀ ‘ਚ ਜਿਹੜੇ ਵੀ ਲੋਕ ਮੇਰੇ ਸੰਪਰਕ ‘ਚ ਆਏ ਹਨ ਕ੍ਰਿਪਾ ਕਰ ਕੇ ਸੁਰੱਖਿਆ ਦਾ ਪਾਲਣ ਕਰਨ ਤੇ ਸੁਰੱਖਿਅਤ ਰਹਿਣ। ਅਰਸ਼ੀ ਫੈਨਜ਼ ਨੂੰ ਦੁਆ ਕਰਨ ਦੀ ਅਪੀਲ ਕੀਤੀ ਹੈ।

Check Also

ਪਾਣੀ ਪੀਣ ਤੋਂ ਬਾਅਦ ਵੀ ਵਾਰ-ਵਾਰ ਪਿਆਸ ਲੱਗੇ ਤਾਂ ਹੋ ਸਕਦੀ ਹੈ ਇਹ ਬੀਮਾਰੀ

ਨਿਊਜ਼ ਡੈਸਕ: ਅੱਜ-ਕੱਲ੍ਹ ਪੂਰੇ ਭਾਰਤ ‘ਚ ਗਰਮੀ ਦਾ ਕਹਿਰ ਜਾਰੀ ਹੈ।  ਅਜਿਹੇ ‘ਚ ਆਪਣੇ ਆਪ …

Leave a Reply

Your email address will not be published.