ਰਾਨੂੰ ਮੰਡਲ ਨਾਲੋਂ ਵੀ ਸੁਰੀਲੀ ਅਵਾਜ਼ ਦਾ ਮਾਲਿਕ ਹੈ ਇਹ ਡਰਾਇਵਰ?

TeamGlobalPunjab
2 Min Read

ਲਖਨਊ : ਦੁਨੀਆਂ ਦੇ ਵਿੱਚ ਵੱਖ ਵੱਖ ਲੋਕਾਂ ਅੰਦਰ ਅਲੱਗ ਅਲੱਗ ਪ੍ਰਤਿਭਾ ਹੁੰਦੀ ਹੈ ਪਰ ਲੋੜ ਹੁੰਦੀ ਹੈ ਸਿਰਫ ਉਸ ਨੂੰ ਪਹਿਚਾਣਨ ਦੀ। ਜੇਕਰ ਆਪਾਂ ਕੁਝ ਦਿਨ ਪਹਿਲਾਂ ਦੀ ਹੀ ਗੱਲ ਕਰੀਏ ਤਾਂ ਇੱਕ ਰੇਲਵੇ  ਸਟੇਸ਼ਨ ‘ਤੇ ਲਤਾ ਮੰਗੇਸ਼ਕਰ ਦਾ ਗੀਤ ਇਕ ਪਿਆਰ ਦਾ ਨਗਮਾ ਹੈ ਗਾਉਣ ਨਾਲ ਮਸ਼ਹੂਰ ਹੋਈ ਰਾਨੂ ਮੰਡਲ ਅੱਜ ਫਿਲਮਾਂ ਤੱਕ ਵੀ ਪਹੁੰਚ ਗਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਿਮੇਸ਼ ਰੇਸ਼ਮਿਆ ਨੇ ਆਪਣੀ ਫਿਲਮ ਹੈਪੀ ਹਾਰਡੀ ਅੰਦਰ ਰਾਨੂ ਮੰਡਲ ਨੂੰ ਗਾਉਣ ਦਾ ਮੌਕਾ ਦਿੱਤਾ ਹੈ। ਖੈਰ ਸੋਸ਼ਲ ਮੀਡੀਆ ਰਾਹੀਂ ਰਾਨੂ ਮੰਡਲ ਤਾਂ ਮਸ਼ਹੂਰ ਹੋ ਹੀ ਗਈ ਹੈ ਪਰ ਇਸ ਤੋਂ ਬਾਅਦ ਇੱਕ ਹੋਰ ਸਖ਼ਸ਼ ਨੇ ਵੀ ਸੋਸ਼ਲ ਮੀਡੀਆ ‘ਤੇ ਧਮਾਲਾ ਪਾਈਆਂ ਹੋਈਆਂ ਹਨ। ਇਹ ਸਖ਼ਸ ਕੋਈ ਅਮੀਰ ਜਾਂ ਉਚ ਘਰਾਣੇ ਦਾ ਵਿਅਕਤੀ ਨਹੀਂ ਬਲਕਿ ਲਖਨਊ ਦਾ ਰਹਿਣ ਵਾਲਾ ਉਬਰ ਡ੍ਰਾਇਵਰ ਵਿਨੋਦ ਸ਼ਰਮਾਂ ਹੈ। ਸੋਸ਼ਲ ਮੀਡੀਆ ‘ਤੇ ਜਿਹੜੀ ਵਿਨੋਦ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਉਹ ਆਸ਼ਕੀ ਫਿਲਮ ਦੇ ਕੁਮਾਰ ਸਾਨੂ ਦਾ ਗੀਤ ਨਜ਼ਰ ਕੇ ਸਾਹਮਣੇ ਗਾਉਂਦੇ ਨਜ਼ਰ ਆ ਰਹੇ ਹਨ।

https://twitter.com/crowngaurav/status/1172899827979452416

ਇਸ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦਿਆਂ ਹੀ ਲੋਕਾਂ ਵੱਲੋਂ ਵਿਨੋਦ ਦੀ ਬੜੀ ਸ਼ਲਾਘਾ ਕੀਤੀ ਜਾ ਰਹੀ ਹੈ। ਟਵਿਟਰ ਯੂਜ਼ਰਜ਼ ਨੇ ਵਿਨੋਦ ਦੀ ਤਾਰੀਫ ਕਰਦਿਆਂ ਉਨ੍ਹਾਂ ਦੀ ਵੀਡੀਓ ਨੂੰ ਅੱਗੇ ਹੋਰ ਸ਼ੇਅਰ ਕੀਤਾ। ਇੱਕ ਟਵਿਟਰ ਯੂਜਰ ਨੇ ਵਿਨੋਦ ਦੀ ਵੀਡੀਓ ‘ਤੇ ਟਵੀਟ ਕਰਦਿਆਂ ਲਿਖਿਆ ਕਿ, “ਅੱਜ ਉਹ ਵਿਨੋਦ ਨੂੰ ਮਿਲਿਆ ਬੜੇ ਹੀ ਬੇਹਤਰੀਨ ਗਾਇਕ ਹਨ ਅਤੇ ਮੈ ਵਿਨੋਦ ਨੂੰ ਇੱਕ ਗੀਤ ਗਾਉਣ ਲਈ ਵੀ ਕਿਹਾ ਅਤੇ ਉਨ੍ਹਾਂ ਦਾ ਇਹ ਵੀਡੀਓ ਦੇਖੋ ਅਤੇ ਅੱਗੇ ਹੋਰ ਸ਼ੇਅਰ ਕਰੋ। ਹੋਰ ਯੂਜ਼ਰਜ਼ ਨੇ ਵੀ ਆਪਣੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਕਿ ਕਮਾਲ ਦੀ ਅਵਾਜ਼, ਇੱਕ ਉੱਚੀ ਪਦਵੀ ਦੇ ਲਾਇਕ ਹਨ, ਅਗਲਾ ਸੂਪਰ ਸਟਾਰ। ਇਸ ਪ੍ਰਕਾਰ  ਵੱਖ ਵੱਖ ਯੂਜ਼ਰਜ ਨੇ ਆਪਣੀਆਂ ਵੱਖ ਵੱਖ ਪ੍ਰਤੀਕਿਰਿਆਵਾਂ ਦਿੱਤੀਆਂ।

https://twitter.com/AlpeshMewani/status/1173221314905042945

Share this Article
Leave a comment