ਟੋਰਾਂਟੋ: ਟੋਰਾਂਟੋ ਪੁਲਿਸ ਨੇ ਇੱਕ ਧੋਖਾਧੜੀ ਦੇ ਸਿਲਸਿਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ ਦੋ ਵਿਅਕਤੀਆਂ ਦੀ ਭਾਲ ਜਾਰੀ ਹੈ। ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਕ ਪਿਤਾ ਤੇ ਉਸਦੀ ਧੀ ਤੋਂ 18,000 ਡਾਲਰ ਤੋਂ ਵੱਧ ਦੀ ਠੱਗੀ ਮਾਰੀ ਹੈ।
ਪੁਲਿਸ ਨੇ ਦੱਸਿਆ ਕਿ 29 ਮਈ ਨੂੰ ਪਿਤਾ ਅਤੇ ਬੇਟੀ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸਨੇ ਆਪਣੇ ਆਪ ਨੂੰ ਬੈਂਕ ਕਰਮਚਾਰੀ ਦਸਦਿਆਂ ਕਿਹਾ ਕਿ ਉਨ੍ਹਾਂ ਦੇ ਬੈਂਕ ਕਾਰਡ ਨਾਲ ਛੇੜਛਾੜ ਹੋਈ ਹੈ। ਇਸ ਲਈ ਤੁਰੰਤ ਆਪਣਾ ਬੈਂਕ ਖਾਤਾ ਬੰਦ ਕਰਨ ਦੀ ਜ਼ਰੂਰਤ ਹੈ।
ਜਿਵੇਂ-ਜਿਵੇਂ ਦੋਸ਼ੀ ਬੈਂਕ ਜਾਣਕਾਰੀ ਮੰਗਦੇ ਗਏ ਉਵੇਂ ਹੀ ਪਿਤਾ ਉਨ੍ਹਾਂ ਨੂੰ ਦਿੰਦਾ ਰਿਹਾ। ਪੁਲਿਸ ਨੇ ਕਿਹਾ ਕਿ ਕੁੱਝ ਸਮੇਂ ਬਾਅਦ, ਇੱਕ ਅਣਪਛਾਤਾ ਵਿਅਕਤੀ ਪੀੜਤ ਦੇ ਘਰ ਇੱਕ ਕਾਲੀ ਟੇਸਲਾ ਕਾਰ ਵਿੱਚ ਉਸਦੇ ਅਤੇ ਉਸਦੀ ਬੇਟੀ ਦੇ ਬੈਂਕ ਕਾਰਡ ਲੈਣ ਆਇਆ।
ਅਗਲੇ ਕੁੱਝ ਦਿਨਾਂ ਵਿੱਚ ਵਿਅਕਤੀ ਅਤੇ ਉਸਦੀ ਬੇਟੀ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕੱਢ ਲਏ ਗਏ ਹਨ । ਉਦੋਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ।
ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਖਾਤੇ ਚੋਂ 18,000 ਡਾਲਰ ਤੋਂ ਜਿ਼ਆਦਾ ਦੀ ਠੱਗੀ ਹੋਈ ਹੈ। ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਇਸ ਯੋਜਨਾ ਵਿੱਚ ਓਂਟਾਰੀਓ ਦੇ ਤਿੰਨ ਲੋਕਾਂ ਜਿਨ੍ਹਾਂ ਵਿਚ ਦੋ ਪੁਰਸ਼ ਅਤੇ ਇੱਕ ਔਰਤ ਨੂੰ ਹੁਣ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਓਟਵਾ ਦਾ 20 ਸਾਲਾ ਓਲੁਵੇਮੀਸੀ ਇਗਬਾਇਲੋਲੋਲੁਵਾ ਓਡੁਸੀ, ਕਾਵਰਥਾ ਲੇਕਸ ਦੀ 22 ਸਾਲਾ ਮਾਇਕਾਲਾ ਜਮੀਸ਼ਾ ਵਾਨ ਅਤੇ ਟੋਰਾਂਟੋ ਦੇ 20 ਸਾਲਾ ਗੈਰੀ ਜੇਰੇਮਿਆ ਵਿਲੀਅਮਜ਼ ਸ਼ਾਮਿਲ ਹਨ।
ਪੁਲਿਸ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਉਂਮੀਦ ਹੈ ਕਿ ਉਹ ਲੋਕਾਂ ਦੀ ਮਦਦ ਨਾਲ ਬਾਕੀ ਦੋ ਸ਼ੱਕੀਆਂ ਨੂੰ ਜਲਦ ਗ੍ਰਿਫਤਾਰ ਕਰਨਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।