ਸਾਬਕਾ ਸੈਨਿਕਾਂ ਦੇ ਸਨਮਾਨ ‘ਚ ਕੈਨੇਡਾ ਵਿਖੇ ਸ਼ੁੱਕਰਵਾਰ ਤੋਂ ਹੋਵੇਗੀ ਪੋਪੀ ਕੈਂਪੇਨ ਦੀ ਸ਼ੁਰੂਆਤ

TeamGlobalPunjab
1 Min Read

ਓਟਾਵਾ – ਲੱਖਾਂ ਕੈਨੇਡੀਅਨ ਹਰ ਸਾਲ ਅਕਤੂਬਰ ਦੇ ਅਖੀਰਲੇ ਸ਼ੁੱਕਰਵਾਰ ਤੋਂ 11 ਨਵੰਬਰ ਤੱਕ ਕੈਨੇਡਾ ਦੇ ਸਾਬਕਾ ਸੈਨਿਕਾਂ ਦਾ ਸਨਮਾਨ ਕਰਨ ਅਤੇ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਯਾਦ ਕਰਨ ਲਈ ਪੋਪੀ ਸਿੰਬਲ ਵਾਲਾ ਬੈਚ ਪਹਿਨਦੇ ਹਨ।

ਇਸ ਸਾਲ ਵੀ ਪੋਪੀ ਨੂੰ ਯਾਦਗਾਰੀ ਦੇ ਪ੍ਰਤੀਕ ਵਜੋਂ ਅਪਣਾਏ ਜਾਣ ਦੀ 100ਵੀਂ ਐਨਵਰਸਰੀ ਮਨਾਈ ਗਈ। ਓਟਾਵਾ ਦੇ ਰਾਈਡੋ ਹਾਲ ਵਿਖੇ ਇੱਕ ਸਮਾਗਮ ਵਿੱਚ, ਗਵਰਨਰ ਜਨਰਲ ਮੇਅ ਸਾਈਮਨ ਨੇ ਨੈਸ਼ਨਲ ਪੋਪੀ ਕੈਂਪੈਨ ਦੀ ਪ੍ਰਤੀਕਾਤਮਕ ਪਹਿਲੀ ਪੋਪੀ ਪੇਸ਼ ਕੀਤੀ। ਸਮਾਗਮ ਦਾ ਹਿੱਸਾ ਬਣਦਿਆਂ ਪੋਪੀ ਅਤੇ ਰੀਮੈਂਮਬਰੈਂਸ ਦੀ ਮਹੱਤਤਾ ਬਾਰੇ ਗੱਲ ਕੀਤੀ।

11 ਨਵੰਬਰ ਤੱਕ ਦੇ ਦਿਨਾਂ ਵਿੱਚ ਪੋਪੀ ਕੈਨੇਡਾ ਦੇ ਹਰ ਕੋਨੇ ਵਿੱਚ ਦੇਖੀ ਜਾ ਸਕਦੀ ਹੈ। ਪੋਪੀ ਕੈਂਪੇਨ ਇੱਕ ਲੋਕਲ ਪਹਿਲਕਦਮੀ ਹੈ, ਜੋ ਕਿ ਦੇਸ਼ ਭਰ ਦੇ ਸ਼ਹਿਰਾਂ, ਕਸਬਿਆਂ ਅਤੇ ਭਾਈਚਾਰਿਆਂ ਵਿੱਚ ਲੀਜਨ ਸ਼ਾਖਾਵਾਂ ਵਲੋਂ ਚਲਾਈ ਜਾਂਦੀ ਹੈ। ਪੋਪੀ ਕੈਂਪੈਨ ਦੌਰਾਨ ਇਕੱਠੇ ਕੀਤੇ ਗਏ ਡੋਨੇਸ਼ਨਜ਼ ਬ੍ਰਾਂਚ ਪੱਧਰ ‘ਤੇ ਟਰੱਸਟ ਵਿੱਚ ਵੇਟਰਨਜ਼ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਿੱਧੇ ਤੌਰ ‘ਤੇ ਸਹਾਇਤਾ ਕਰਨ ਵਿੱਚ ਮਦਦ ਕਰਨ ਲਈ ਰੱਖੇ ਜਾਂਦੇ ਹਨ।

Share this Article
Leave a comment