ਕੁਵੈਤ ‘ਚ ਰਿਹਾਇਸ਼ੀ ਇਮਾਰਤ ‘ਚ ਲੱਗੀ ਅੱਗ ਨੇ ਦਰਜਨਾਂ ਭਾਰਤੀਆਂ ਦੇ ਘਰ ਕੀਤੇ ਬਰਬਾਦ, ਹੁਣ ਤੱਕ ਕਿੰਨੀਆਂ ਮੌਤਾਂ?

Prabhjot Kaur
2 Min Read

ਨਿਊਜ਼ ਡੈਸਕ:  ਦੱਖਣੀ ਕੁਵੈਤ ’ਚ ਮਜ਼ਦੂਰਾਂ ਦੀ ਰਿਹਾਇਸ਼ ਵਾਲੀ ਇੱਕ ਇਮਾਰਤ ’ਚ ਭਿਆਨਕ ਅੱਗ ਲੱਗਣ ਨਾਲ ਹੁਣ ਤੱਕ ਲਗਭਗ 50 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਜ਼ਿਆਦਾਤਰ ਭਾਰਤੀ ਹਨ। ਅੱਗ ਲੱਗਣ ਕਾਰਨ 50 ਹੋਰ ਜਣੇ ਜ਼ਖ਼ਮੀ ਵੀ ਦਸੇ ਜਾ ਰਹੇ ਹਨ।

ਕੁਵੈਤ ਦੇ ਮੀਡੀਆ ਮੁਤਾਬਕ ਅਲ-ਅਹਿਮਦੀ ਗਵਰਨਰੇਟ ਦੇ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਅਲ-ਮੰਗਫ ਇਮਾਰਤ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅਧਿਕਾਰੀਆਂ ਨੇ ਦਸਿਆ ਕਿ ਅੱਗ ’ਚ ਫਸੇ ਜ਼ਿਆਦਾਤਰ ਲੋਕ ਭਾਰਤੀ ਹਨ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਕੇਰਲ ਦੇ ਹਨ ਜਿਨ੍ਹਾਂ ਦੀ ਉਮਰ 20 ਤੋਂ 50 ਸਾਲ ਵਿਚਕਾਰ ਸੀ। ਜ਼ਿਆਦਾਤਰ ਮੌਤਾਂ ਧੂੰਏਂ ਕਾਰਨ ਦਮ ਘੁਟਣ ਨਾਲ ਹੋਈਆਂ, ਕਿਉਂਕਿ ਉਸ ਸਮੇਂ ਜ਼ਿਆਦਾਤਰ ਮਜ਼ਦੂਰ ਸੌਂ ਰਹੇ ਸਨ। ਅੱਗ ਲੱਗਣ ਦਾ ਕਾਰਨ ਰਸੋਈ ’ਚ ਗੈਸ ਸਿਲੰਡਰ ਦਾ ਫਟਣਾ ਦਸਿਆ ਜਾ ਰਿਹਾ ਹੈ।

ਕੁਵੈਤ ਦੇ ਮੀਡੀਆ ਨੇ ਕਿਹਾ ਕਿ ਜਿਸ ਛੇ ਮੰਜ਼ਿਲਾ ਇਮਾਰਤ ’ਚ ਅੱਗ ਲੱਗੀ ਉਸ ਨੂੰ ਨਿਰਮਾਣ ਕੰਪਨੀ ਐਨ.ਬੀ.ਟੀ.ਸੀ. ਨੇ 195 ਤੋਂ ਵੱਧ ਕਾਮਿਆਂ ਨੂੰ ਰੱਖਣ ਲਈ ਕਿਰਾਏ ’ਤੇ ਲਿਆ ਹੋਇਆ ਸੀ। ਕਾਮਿਆਂ ’ਚੋਂ ਜ਼ਿਆਦਾਤਰ ਕੇਰਲ, ਤਾਮਿਲਨਾਡੂ ਅਤੇ ਉੱਤਰੀ ਸੂਬਿਆਂ ਦੇ ਭਾਰਤੀ ਸਨ। ਇਸ ਕੰਪਨੀ ਦਾ ਪਾਰਟਨਰ ਅਤੇ ਮੈਨੇਜਿੰਗ ਡਾਇਰੈਕਟਰ ਕੇਰਲ ਮੂਲ ਦਾ ਐਨ.ਆਰ.ਆਈ. ਕੇ.ਜੀ. ਅਬਰਾਹਮ ਹੈ ਜੋ ਕੁਵੈਤ ਦੀ ਸਭ ਤੋਂ ਵੱਡੀ ਉਸਾਰੀ ਕੰਪਨੀ ਹੈ। ਕੁਵੈਤ ਦੀ ਆਬਾਦੀ ਦਾ 21 ਫ਼ੀ ਸਦੀ (10 ਲੱਖ) ਅਤੇ ਇਸ ਦੀ ਕਿਰਤ ਸ਼ਕਤੀ ਦਾ 30 ਫ਼ੀ ਸਦੀ (ਲਗਭਗ 9 ਲੱਖ) ਭਾਰਤੀ ਹਨ।

ਕੁਵੈਤ ਦੇ ਗ੍ਰਹਿ ਮੰਤਰੀ ਸ਼ੇਖ ਫਹਦ ਅਲ-ਯੂਸਫ ਅਲ ਸਬਾਹ ਨੇ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਅਲ-ਮੰਗਫ ਇਮਾਰਤ ਦੇ ਮਾਲਕ ਅਤੇ ਚੌਕੀਦਾਰ ਨੂੰ ਫੜਨ ਦੇ ਹੁਕਮ ਜਾਰੀ ਕੀਤੇ ਹਨ। ਕੁਵੈਤ ਟਾਈਮਜ਼ ਨੇ ਅਲ ਸਬਾਹ ਦੇ ਹਵਾਲੇ ਨਾਲ ਕਿਹਾ, ‘‘ਅੱਜ ਜੋ ਕੁੱਝ ਵੀ ਹੋਇਆ ਉਹ ਕੰਪਨੀ ਅਤੇ ਇਮਾਰਤ ਮਾਲਕਾਂ ਦੇ ਲਾਲਚ ਦਾ ਨਤੀਜਾ ਹੈ।’’

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment