ਮਾਡਲ ਨੇ 60 ਮੰਜ਼ਿਲਾ ਇਮਾਰਤ ਤੋਂ ਮਾਰੀ ਛਾਲ, ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ‘ਤੇ ਕਹੀ ਇਹ ਗੱਲ

TeamGlobalPunjab
2 Min Read

ਅਮਰੀਕਾ- ਮਿਸ ਯੂਐਸਏ 2019 ਅਤੇ ਅਮਰੀਕੀ ਮਾਡਲ ਚੇਲਸੀ ਕ੍ਰਿਸਟਾ ਨੇ 60 ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਦਿੱਤੀ, ਉਸ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਇੰਸਟਾਗ੍ਰਾਮ ‘ਤੇ ਇਕ ਪੋਸਟਰ ਲਿਖਿਆ ਸੀ। ਚੇਲਸੀ ਮਾਨਸਿਕ ਸਿਹਤ ਬਾਰੇ ਲਗਾਤਾਰ ਗੱਲ ਕਰਦੀ ਸੀ।

ਇੱਕ ਰਿਪੋਰਟ ਅਨੁਸਾਰ, 30 ਸਾਲਾ ਚੇਲਸੀ ਕ੍ਰਿਸਟ ਨੇ ਮੈਨਹੇਟਨ ਵਿੱਚ ਸਵੇਰੇ 7.15 ਵਜੇ (ਅਮਰੀਕੀ ਸਮਾਂ) ਸ਼ੱਕੀ ਤੌਰ ‘ਤੇ ਖੁਦਕੁਸ਼ੀ ਕਰ ਲਈ। ਉਸਦਾ 60 ਮੰਜ਼ਿਲਾ ਓਰੀਅਨ ਬਿਲਡਿੰਗ ਵਿੱਚ 9ਵੀਂ ਮੰਜ਼ਿਲ ‘ਤੇ ਇੱਕ ਅਪਾਰਟਮੈਂਟ ਸੀ। ਉਸ ਨੂੰ ਆਖਰੀ ਵਾਰ 29ਵੀਂ ਮੰਜ਼ਿਲ ‘ਤੇ ਦੇਖਿਆ ਗਿਆ ਸੀ। ਹਾਲ ਹੀ ‘ਚ ਜਦੋਂ ਭਾਰਤ ਦੀ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ ਬਣੀ ਤਾਂ ਉਸ ਨੇ ਹਰਨਾਜ਼ ਨਾਲ ਆਪਣੀ ਵੀ ਇੱਕ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ।

                                     

ਸਾਲ 2019 ਵਿੱਚ, ਚੇਲਸੀ ਕ੍ਰਿਸਟ ਨੇ ਉੱਤਰੀ ਕੈਰੋਲੀਨਾ ਦੀ ਨੁਮਾਇੰਦਗੀ ਕਰਦਿਆਂ ਮਿਸ ਯੂਐਸਏ 2019 ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਉਹ ਪੇਸ਼ੇ ਤੋਂ ਵਕੀਲ ਵੀ ਸੀ। ਉਹ ਉੱਤਰੀ ਅਤੇ ਦੱਖਣੀ ਕੈਰੋਲੀਨਾ ਵਿੱਚ ਕਾਨੂੰਨ ਦਾ ਅਭਿਆਸ ਵੀ ਕਰ ਰਹੀ ਸੀ। ਉਹ ਸਮਾਜਿਕ ਅਤੇ ਅਪਰਾਧਿਕ ਨਿਆਂ ਸੁਧਾਰਾਂ ਦੇ ਹੱਕ ਵਿੱਚ ਸੀ। ਮਿਸ ਯੂਐਸਏ 2019 ਬਣਨ ਤੋਂ ਬਾਅਦ, ਉਹ ਐਕਸਟਰਾ ਨਾਮ ਦੇ ਸ਼ੋਅ ਦੀ ਸੰਵਾਦਦਾਤਾ ਬਣ ਗਈ ਸੀ। ਇੱਕ ਰਿਪੋਰਟ ਦੇ ਅਨੁਸਾਰ, ਉਹ ਮਾਨਸਿਕ ਸਿਹਤ ‘ਤੇ ਬੋਲ ਰਹੀ ਸੀ, ਉਸਨੇ ਆਪਣੇ ਕਈ ਇੰਟਰਵਿਊਆਂ ਵਿੱਚ ਵੀ ਇਸ ਬਾਰੇ ਗੱਲ ਕੀਤੀ ਸੀ।

- Advertisement -

ਇਸ ਦੇ ਨਾਲ ਹੀ, ਆਪਣੀ ਮੌਤ ਤੋਂ ਪਹਿਲਾਂ, ਉਸਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਵੀ ਲਿਖਿਆ, ‘ਇਹ ਦਿਨ ਤੁਹਾਡੇ ਲਈ ਆਰਾਮ ਅਤੇ ਸ਼ਾਂਤੀ ਲੈ ਕੇ ਆਵੇ’। ਪੁਲਿਸ ਨੂੰ ਉਸਦੇ ਘਰੋਂ ਸੁਸਾਈਡ ਨੋਟ ਮਿਲਿਆ ਹੈ। ਇਸ ‘ਚ ਉਨ੍ਹਾਂ ਨੇ ਆਪਣੀ ਮਾਂ ਅਪ੍ਰੈਲ ਸਿੰਪਕਿੰਸ ਦੇ ਨਾਂ ‘ਤੇ ਸਭ ਕੁਝ ਕਰਨ ਲਈ ਕਿਹਾ ਹੈ। ਫਿਰ ਵੀ ਉਸ ਨੇ ਖੁਦਕੁਸ਼ੀ ਕਿਉਂ ਕੀਤੀ ਇਹ ਗੱਲ਼ ਨੋਟ ਵਿੱਚ ਨਹੀਂ ਲਿਖੀ ਗਈ ਹੈ।

ਉਸਦੇ ਲਿੰਕਡਇਨ ਪੇਜ ‘ਤੇ ਉਪਲਬਧ ਜਾਣਕਾਰੀ ਦੇ ਅਨੁਸਾਰ- ਉਸਨੇ ਵੇਕ ਫੋਰੈਸਟ ਯੂਨੀਵਰਸਿਟੀ ਸਕੂਲ ਆਫ ਲਾਅ ਇਨ ਵਿੰਸਟਨ ਸਲੇਮ ਤੋਂ ਲਿਆ ਹੈ। ਉਸਨੇ ਆਪਣੀ ਗ੍ਰੈਜੂਏਸ਼ਨ ਯੂਨੀਵਰਸਿਟੀ ਆਫ ਸਾਊਥ ਕੈਰੋਲੀਨਾ ਤੋਂ ਕੀਤੀ।

Share this Article
Leave a comment