ਨਾਰੀਅਲ਼ ਦਾ ਤੇਲ ਲਗਾਉਣ ਨਾਲ ਵਾਲਾਂ ਦਾ ਝੜਨਾ ਹੋਵੇਗਾ ਘੱਟ

Rajneet Kaur
3 Min Read

ਨਿਊਜ਼ ਡੈਸਕ: ਖਾਣ-ਪੀਣ ਵਿਚ ਗੜਬੜੀ ਅਤੇ ਦੂਸ਼ਿਤ ਪਾਣੀ ਦੀ ਵਰਤੋਂ ਕਾਰਨ ਅੱਜ-ਕੱਲ੍ਹ ਛੋਟੀ ਉਮਰ ਵਿਚ ਹੀ ਵਾਲ ਝੜਨ ਅਤੇ ਸਫ਼ੇਦ ਹੋਣ ਦੀ ਸਮੱਸਿਆ ਵਧਦੀ ਜਾ ਰਹੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਲੋਕ ਐਲੋਪੈਥਿਕ ਦਵਾਈਆਂ ਅਤੇ ਹੇਅਰ ਕਲਰ ਦੀ ਵਰਤੋਂ ਕਰਦੇ ਹਨ ਪਰ ਬਾਅਦ ਵਿਚ ਇਨ੍ਹਾਂ ਚੀਜ਼ਾਂ ਦੇ ਫਾਇਦੇ ਘੱਟ ਅਤੇ ਮਾੜੇ ਪ੍ਰਭਾਵ ਜ਼ਿਆਦਾ ਹੁੰਦੇ ਹਨ। ਅਜਿਹੇ ‘ਚ ਜ਼ਿਆਦਾਤਰ ਲੋਕ ਇਨ੍ਹਾਂ ਕੈਮੀਕਲ ਯੁਕਤ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਅੱਜ ਅਸੀਂ ਤੁਹਾਨੂੰ ਵਾਲਾਂ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।

ਸਿਹਤ ਮਾਹਿਰਾਂ ਦੇ ਅਨੁਸਾਰ, ਨਾਰੀਅਲ ਤੇਲ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਸਹੀ ਹੱਲ ਹੈ। ਇਸ ਦੀ ਵਰਤੋਂ ਕਰਨ ਨਾਲ ਨਾ ਸਿਰਫ ਵਾਲਾਂ ਦੇ ਝੜਨ ਅਤੇ ਸਫ਼ੇਦ ਹੋਣ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ, ਸਗੋਂ ਕਈ ਹੋਰ ਸਰੀਰਕ ਬਿਮਾਰੀਆਂ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ।

ਸਭ ਤੋਂ ਪਹਿਲਾਂ ਇੱਕ ਚਮਚ ਨਾਰੀਅਲ ਤੇਲ ਵਿੱਚ 4 ਚਮਚ ਪਿਆਜ਼ ਦਾ ਰਸ ਮਿਲਾਓ। ਇਸ ਤੋਂ ਬਾਅਦ ਉਸ ਘੋਲ ਨਾਲ ਵਾਲਾਂ ਦੀ ਮਾਲਿਸ਼ ਕਰੋ। ਇਸ ਉਪਾਅ ਨੂੰ ਕਰਨ ਨਾਲ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ। ਇਸ ਦੇ ਨਾਲ ਹੀ ਉਹ ਪਹਿਲਾਂ ਵਾਂਗ ਕੁਦਰਤੀ ਤੌਰ ‘ਤੇ ਕਾਲੇ ਹੋਣ ਲੱਗਦੇ ਹਨ।

ਜਿਨ੍ਹਾਂ ਲੋਕਾਂ ਨੂੰ ਚਿਹਰੇ ਅਤੇ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇੱਕ ਚਮਚ ਨਾਰੀਅਲ ਦੇ ਤੇਲ ਵਿੱਚ ਇੱਕ ਚੌਥਾਈ ਚਮਚ ਕੌਫੀ ਪਾਊਡਰ ਮਿਲਾਓ। ਇਸ ਤੋਂ ਬਾਅਦ ਧਿਆਨ ਨਾਲ ਉਸ ਪੇਸਟ ਨੂੰ ਅੱਖਾਂ ਦੇ ਹੇਠਾਂ ਉਂਗਲਾਂ ਨਾਲ ਲਗਾਓ ਅਤੇ 2 ਮਿੰਟ ਤੱਕ ਇਸ ਨੂੰ ਹਲਕਾ-ਹਲਕਾ ਰਗੜਦੇ ਰਹੋ। ਇਸ ਪੇਸਟ ਨੂੰ ਰਾਤ ਭਰ ਲਗਾਓ ਅਤੇ ਅਗਲੀ ਸਵੇਰ ਧੋ ਲਓ। ਤੁਹਾਡੇ ਚਿਹਰੇ ‘ਤੇ ਚਮਕ ਆ ਜਾਵੇਗੀ।

- Advertisement -

ਜਿਨ੍ਹਾਂ ਲੋਕਾਂ ਨੂੰ ਦੰਦਾਂ ਦੇ ਪੀਲੇ ਹੋਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਕੁਦਰਤੀ ਸਫੇਦ ਕਰਨ ਲਈ ਇੱਕ ਕਟੋਰੀ ਵਿੱਚ ਇੱਕ ਚਮਚ ਨਾਰੀਅਲ ਤੇਲ ਅਤੇ ਇੱਕ ਚੌਥਾਈ ਚਮਚ ਹਲਦੀ ਮਿਲਾ ਲਵੋ। ਇਸ ਤੋਂ ਬਾਅਦ ਉਸ ਘੋਲ ਨੂੰ ਟੂਥਬਰਸ਼ ‘ਤੇ ਲਗਾਓ ਅਤੇ ਦੰਦਾਂ ਨੂੰ ਸਾਫ਼ ਕਰੋ। ਹਫ਼ਤੇ ਵਿੱਚ ਦੋ ਵਾਰ ਇਸ ਨੁਸਖੇ ਨੂੰ ਅਜ਼ਮਾਉਣ ਨਾਲ ਦੰਦ ਸਫੇਦ ਹੋ ਜਾਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment