ਜ਼ਿਆਦਾ ਪਿਜ਼ਾ ਖਾਣ ਨਾਲ ਹੋਣਗੀਆਂ ਇਹ ਸਮੱਸਿਆਵਾਂ

Rajneet Kaur
3 Min Read

ਨਿਊਜ਼ ਡੈਸਕ: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੀਜ਼ਾ ਅਜੋਕੇ ਸਮੇਂ ਦੇ ਸਭ ਤੋਂ ਮਸ਼ਹੂਰ ਭੋਜਨਾਂ ਵਿੱਚੋਂ ਇੱਕ ਹੈ, ਜਿਸ ਨੂੰ ਨਾ ਸਿਰਫ਼ ਬੱਚਿਆਂ ਅਤੇ ਨੌਜਵਾਨਾਂ ਦੁਆਰਾ ਸਗੋਂ ਬਜ਼ੁਰਗਾਂ ਦੁਆਰਾ ਵੀ ਪਸੰਦ ਕੀਤਾ ਜਾਂਦਾ ਹੈ। ਹਾਲਾਂਕਿ ਇਹ ਇੱਕ ਇਟਾਲੀਅਨ ਭੋਜਨ ਹੈ, ਪਰ ਇਸਨੂੰ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਹੈ। ਪਾਰਟੀਆਂ ਤੋਂ ਲੈ ਕੇ ਦਫਤਰਾਂ ਅਤੇ ਕਾਲਜਾਂ ‘ਚ ਟਰੀਟ ਦੇਣ ਦੀ ਗੱਲ ਆਉਂਦੀ ਹੈ ਤਾਂ ਪੀਜ਼ਾ ਦਾ ਨਾਂ ਜ਼ਰੂਰ ਆਉਂਦਾ ਹੈ ਪਰ ਸਾਨੂੰ ਇਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਸਾਨੂੰ ਆਪਣੀ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਉਠਾਉਣੇ ਪੈ ਸਕਦੇ ਹਨ।

ਮੋਟਾਪਾ:  ਪੀਜ਼ਾ ‘ਚ ਕੈਲੋਰੀ, ਸੈਚੁਰੇਟਿਡ ਅਤੇ ਰਿਫਾਂਇੰਡ  ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ।  ਜੇਕਰ ਤੁਸੀਂ ਇਸ ਨੂੰ ਹੱਦ ਤੋਂ ਜ਼ਿਆਦਾ ਖਾਂਦੇ ਹੋ ਤਾਂ ਪੇਟ ਅਤੇ ਕਮਰ ‘ਚ ਚਰਬੀ ਵਧਣੀ ਯਕੀਨੀ ਹੈ। ਜੇਕਰ ਤੁਸੀਂ ਸਹੀ ਸਰੀਰਕ ਗਤੀਵਿਧੀਆਂ ਨਹੀਂ ਕਰ ਰਹੇ ਹੋ ਤਾਂ ਤੁਹਾਨੂੰ ਮੋਟਾਪੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਾਈ ਬੀ.ਪੀ : ਪੀਜ਼ਾ ਵਿੱਚ ਪ੍ਰੋਸੈਸਡ ਮੀਟ, ਪੇਪਰੋਨੀ, ਸੌਸੇਜ ਅਤੇ ਵਾਧੂ ਪਨੀਰ ਵਰਗੇ ਬਹੁਤ ਸਾਰੇ ਤੱਤ ਹੁੰਦੇ ਹਨ ਜਿਨ੍ਹਾਂ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਨਮਕ ਸੋਡੀਅਮ ਦਾ ਭਰਪੂਰ ਸਰੋਤ ਹੈ। ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਵਿਅਕਤੀ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ ਸਕਦਾ ਹੈ।

ਸ਼ੂਗਰ:  ਪੀਜ਼ਾ ਆਟੇ ਵਿੱਚ ਰਿਫਾਇੰਡ ਕਾਰਬੋਹਾਈਡਰੇਟ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਦਾ ਖਤਰਾ ਪੈਦਾ ਕਰਦੇ ਹਨ, ਜੋ ਬਾਅਦ ਵਿੱਚ ਸ਼ੂਗਰ ਵਿੱਚ ਬਦਲ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਇਹ ਜ਼ਹਿਰ ਤੋਂ ਘੱਟ ਨਹੀਂ ਹੈ।

- Advertisement -

ਦਿਲ ਦੇ ਦੌਰੇ ਦਾ ਖਤਰਾ : ਪੀਜ਼ਾ ‘ਚ ਕਈ ਤਰ੍ਹਾਂ ਦੇ ਪ੍ਰੋਸੈਸਡ ਫੂਡ ਮਿਲਾਏ ਜਾਂਦੇ ਹਨ। ਜਿਸ ਕਾਰਨ ਹਾਈਪਰਟੈਨਸ਼ਨ ਦੀ ਸ਼ਿਕਾਇਤ ਹੁੰਦੀ ਹੈ ਜੋ ਕਾਰਡੀਓਵੈਸਕੁਲਰ ਸਿਹਤ ਨੂੰ ਵਿਗਾੜਦਾ ਹੈ। ਇਸ ਕਾਰਨ ਭਵਿੱਖ ਵਿੱਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਰਹਿੰਦਾ ਹੈ।

ਬਹੁਤ ਸਾਰੇ ਲੋਕਾਂ ਨੂੰ ਪੀਜ਼ਾ ਦਾ ਸਵਾਦ ਬਹੁਤ ਪਸੰਦ ਹੁੰਦਾ ਹੈ। ਜਿਸ ਕਾਰਨ ਲੋਕ ਇਸ ਦਾ ਇੱਕ ਵਾਰ ਹੀ ਜ਼ਿਆਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਕਿਉਂਕਿ ਇਸ ਵਿਚ ਜ਼ਿਆਦਾ ਫੈਟ ਹੁੰਦੀ ਹੈ, ਇਸ ਨੂੰ ਪਚਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਗੈਸ, ਬਦਹਜ਼ਮੀ, ਕਬਜ਼ ਅਤੇ ਬਲੋਟਿੰਗ ਹੋ ਸਕਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment