ਦਿੱਲੀ ਦੇ ਸਾਕੇਤ ਵਿਚ ਖੁੱਲ੍ਹਿਆ APPLE ਸਟੋਰ,ਕੰਪਨੀ ਮਾਲਕ ਨੇ ਕੀਤਾ ਗਾਹਕਾਂ ਦਾ ਸੁਆਗਤ

navdeep kaur
3 Min Read

ਨਿਊਜ਼ ਡੈਸਕ :apple ਕੰਪਨੀ ਨੇ ਲੱਗਭਗ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ। ਚਾਹੇ ਉਹ APPLE ਫੋਨ ਕਰਕੇ ਜਾ APPLEਦੀ ਘੁੱਟ ਘੜੀ ਕਰਕੇ। ਹਰ ਵਿਅਕਤੀ ਦੇ ਮਨ ਅੰਦਰ ਇਕ ਰੀਜ਼ ਹੈ ਕਿ ਮੈਂ ਇੱਕ ਵਾਰ APPLE ਦਾ ਫੋਨ ਲੈਣਾ ਹੈ। ਦੱਸ ਦਈਏ ਐਪਲ ਕੰਪਨੀ ਨੇ ਥੋੜੇ ਦਿਨ ਪਹਿਲਾਂ ਭਾਰਤ ਵਿੱਚ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਸੀ। ਇਸ ਲਈ ਉਨ੍ਹਾਂ ਦੇ ਪਹਿਲੇ ਸਟੋਰ ਦਾ ਉਦਘਾਟਨ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਇਸ ਦੇ ਨਾਲ ਹੀ ਮੁੰਬਈ ਤੋਂ ਬਾਅਦ ਹੁਣ ਐਪਲ ਦਾ ਦੂਜਾ ਸਟੋਰ ਦਿੱਲੀ ‘ਚ ਖੁੱਲਣ ਬਾਰੇ ਦਸਿਆ ਗਿਆ ਸੀ । ਦੱਸ ਦਈਏ ਕਿ ਦੂਜਾ ਐਪਲ ਸਟੋਰ ਸਾਕੇਤ ਵਿੱਚ ਖੁੱਲ੍ਹ ਗਿਆ ਹੈ । ਐਪਲ ਸਟੋਰ ਦੇ ਖੁੱਲ੍ਹਣ ਨਾਲ ਹੁਣ ਗਾਹਕਾਂ ਨੂੰ ਕੰਪਨੀ ਦੇ ਉਤਪਾਦਾਂ ਅਤੇ ਸੇਵਾਵਾਂ ਦਾ ਸਿੱਧਾ ਲਾਭ ਮਿਲੇਗਾ।

ਇਸ ਮੌਕੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਟਿਮ ਕੁੱਕ ਨੇ ਗਾਹਕਾਂ ਦਾ ਸਵਾਗਤ ਕੀਤਾ। ਦਿੱਲੀ ਵਿਚ ਐਪਲ ਸਟੋਰ ਸਾਕੇਤ ਵਿਚ ਸਿਲੈਕਟ ਸਿਟੀਵਾਕ ਮਾਲ ਵਿਚ ਖੁੱਲ੍ਹਿਆ ਹੈ। ‘ਐਪਲ ਸਾਕੇਤ’ ਨਾਮ ਦੇ ਸਟੋਰ ਦਾ ਡਿਜ਼ਾਈਨ ਦਿੱਲੀ ਦੇ ਪੁਰਾਣੇ ਗੇਟਾਂ ਤੋਂ ਪ੍ਰੇਰਿਤ ਹੈ। ਇਹ ਮੁੰਬਈ ਦੇ ਸਟੋਰ ਤੋਂ ਆਕਾਰ ਵਿਚ ਛੋਟਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਕਾਰੋਬਾਰੀ ਜ਼ਿਲ੍ਹੇ ਦੇ ਇਕ ਮਾਲ ਵਿਚ ਭਾਰਤ ਦਾ ਪਹਿਲਾ ਐਪਲ ਸਟੋਰ ਖੋਲ੍ਹਿਆ ਗਿਆ ਸੀ । ਸੂਤਰਾਂ ਨੇ ਦੱਸਿਆ ਕਿ ਐਪਲ ਸਾਕੇਤ ਸਟੋਰ ਦਾ ਆਕਾਰ ਮੁੰਬਈ ਦੇ ਸਟੋਰ ਤੋਂ ਅੱਧਾ ਹੈ। ਸਾਕੇਤ ਸਟੋਰ ‘ਤੇ ਕੰਪਨੀ ਦੀ ਰਿਟੇਲ ਟੀਮ ਵਿਚ 70 ਤੋਂ ਵੱਧ ਮੈਂਬਰ ਸ਼ਾਮਲ ਹਨ। ਜੋ ਦੇਸ਼ ਦੇ 18 ਸੂਬਿਆਂ ਤੋਂ ਹਨ ਅਤੇ ਵੱਖ-ਵੱਖ ਭਾਸ਼ਾਵਾਂ ਬੋਲ ਸਕਦੇ ਹਨ।

ਇਸ ਤੋਂ ਪਹਿਲਾਂ ਬੀਤੇ ਦਿਨ ਕੁੱਕ ਨੇ ਆਪਣੇ ਦਿੱਲੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨਾਲ ਵੀ ਮੁਲਾਕਾਤ ਕੀਤੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੁੱਕ ਨੇ ਭਾਰਤ ਵਿਚ ਕੰਪੋਨੈਂਟ ਸਪਲਾਈ ਲਈ ਆਪਣਾ ਆਧਾਰ ਵਧਾਉਣ ਲਈ ਸਰਕਾਰ ਤੋਂ ਸਹਿਯੋਗ ਮੰਗਿਆ ਹੈ।

 

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment