ਜੀਵਨ ਲੀਲਾ ਭਾਵੇਂ ਸਮਾਪਤ ਹੋ ਗਈ ਪਰ ਮਿਸ਼ਨ ਨਿਰੰਤਰ ਜ਼ਾਰੀ ਹੈ : ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ

TeamGlobalPunjab
2 Min Read

ਜੀਵਨ ਲੀਲਾ ਭਾਵੇਂ ਸਮਾਪਤ ਹੋ ਗਈ ਪਰ ਮਿਸ਼ਨ ਨਿਰੰਤਰ ਜ਼ਾਰੀ ਹੈ : ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ

ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਰਪ੍ਰਸਤ ‘ਸ਼੍ਰੋਮਣੀ ਪੰਥ ਰਤਨ’ ‘ਪਦਮ ਸ੍ਰੀ’ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿੱਦਾ ਆਖ ਗਏ। ਉਨ੍ਹਾਂ ਦੀ ਅੰਤਿਮ ਅਰਦਾਸ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਤੇ ਅਰਦਾਸ 6 ਫਰਬਰੀ 2022 ਨੂੰ ਗੁਰਦੁਆਰਾ ਬੜੂ ਸਾਹਿਬ ਸਿਰਮੌਰ ਹਿਮਾਚਲ ਪ੍ਰਦੇਸ਼ ਵਿਖੇ ਹੋਵੇਗੀ।

ਦਸ ਦੇਈਏ ਕਿ ਸੰਤ ਬਾਬਾ ਇਕਬਾਲ ਸਿੰਘ ਨੇ ਸੰਤ ਬਾਬਾ ਤੇਜਾ ਸਿੰਘ ਦੀ ਇੱਛਾ ਅਨੁਸਾਰ ਸਿਰਮੌਰ ਜਿਲ੍ਹੇ ਦੇ ਬੜੂ ਸਾਹਿਬ ਦੇ ਸਥਾਨ ‘ਤੇ ਗੁਰਮਤਿ ਅਤੇ ਸੰਸਾਰਿਕ ਸਿੱਖਿਆ ਦਾ ਇੱਕ ਵੱਡਾ ਪ੍ਰਵਾਹ ਤੋਰਿਆ ਜਿਸ ਦੀ ਮਹਾਨਤਾ ਤੇ ਮਿਆਰਤਾ ਨੂੰ ਸੰਸਾਰ ਨੇ ਕਬੂਲਿਆ ਹੈ। ਅੱਜ ਸੰਸਾਰ ਪੱਧਰ ‘ਤੇ ਬੜੂ ਸਾਹਿਬ ਦਾ ਆਪਣਾ ਇੱਕ ਵਿਸ਼ੇਸ਼ ਅਸਥਾਨ ਤੇ ਮਿਆਰ ਹੈ। ਲਗਭਗ 129 ਸਕੁਲਾਂ ਅਤੇ ਦੋ ਯੂਨੀਵਰਸਿਟੀਆਂ ਸਮੇਤ ਬੜੂ ਸਾਹਿਬ ਦਾ ਅੱਜ ਵਿਦਿਅਕ ਖੇਤਰ ਵਿੱਚ ਵੱਡਾ ਯੋਗਦਾਨ ਹੈ।

ਸੰਤ ਬਾਬਾ ਇਕਬਾਲ ਸਿੰਘ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਦੇ ਮੁੱਖ ਪ੍ਰਬੰਧਕ ਵੀ ਸਨ। ਪਿਛਲੇ ਕਈ ਦਿਨਾਂ ਤੋਂ ਬਾਬਾ ਜੀ ਬਿਮਾਰ ਚੱਲ ਰਹੇ ਸਨ, ਉਹ ਪਿਛਲੇ ਇੱਕ ਮਹੀਨੇ ਤੋਂ ਨਿੱਜੀ ਹਸਪਤਾਲ ਵਿੱਚ ਦਾਖਲ ਸਨ। ਹਸਪਤਾਲ ਤੋਂ ਛੁੱਟੀ ਮਿਲਣ ਦੇ ਇੱਕ ਦਿਨ ਬਾਅਦ ਹੀ ਬਾਬਾ ਜੀ ਅਕਾਲ ਚਲਾਣਾ ਕਰ ਗਏ। ਸੰਤ ਬਾਬਾ ਇਕਬਾਲ ਸਿੰਘ ਜੀ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਭਾਵੇਂ ਸਰੀਰ ਕਰਕੇ ਇਸ ਸੰਸਾਰ ਤੋਂ ਚਲੇ ਗਏ ਹਨ ਪਰ ਉਨ੍ਹਾਂ ਦੇ ਪਾਏ ਪੂਰਨੇ ਹਮੇਸ਼ਾਂ ਹੀ ਉਨ੍ਹਾਂ ਦੇ ਸਿੱਖ ਸੇਵਕਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ।

Share this Article
Leave a comment