ਸੋਨਾਲੀ ਫੋਗਾਟ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ

Rajneet Kaur
3 Min Read

ਨਿਊਜ਼ ਡੈਸਕ: ਸੋਨਾਲੀ ਫੋਗਾਟ ਦੇ ਕਤਲ ਮਾਮਲੇ ‘ਚ ਗੋਆ ‘ਚ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੋਨਾਲੀ ਫੋਗਾਟ ਦੀ ਮੌਤ ਨਸ਼ੇ ਦੇ ਸੇਵਨ ਕਾਰਨ ਹੋਈ ਹੈ। ਸੋਨਾਲੀ ਨੂੰ ਮੇਥਾਮਫੇਟਾਮਾਈਨ ਦਵਾਈ ਦਿੱਤੀ ਗਈ ਸੀ, ਜਿਸ ਦਾ ਸਿੱਧਾ ਅਸਰ ਦਿਮਾਗੀ ਪ੍ਰਣਾਲੀ ‘ਤੇ ਪੈਂਦਾ ਹੈ।

ਸੀਸੀਟੀਵੀ ਫੁਟੇਜ ‘ਚ  ਦਿਖਾਈ ਦੇ ਰਿਹਾ ਹੈ ਕਿ ਸੁਧੀਰ ਸੋਨਾਲੀ ਨੂੰ ਜ਼ਬਰਦਸਤੀ ਆਪਣੇ ਹੱਥ ਨਾਲ ਡ੍ਰਿੰਕ ਪਿਲਾ ਰਿਹਾ ਹੈ।

ਦੱਸ ਦੇਈਏ ਕਿ ਸੋਨਾਲੀ ਦੀ ਮੌਤ ਦੇ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿੱਚ ਸੋਨਾਲੀ ਦਾ ਪੀਏ ਸੁਧੀਰ ਸਾਂਗਵਾਨ, ਦੋਸਤ ਸੁਖਵਿੰਦਰ, ਗੋਆ ਕਰਲੀਜ਼ ਪੱਬ ਦਾ ਮਾਲਕ ਅਤੇ ਡਰੱਗ ਪੈਡਲਰ ਸ਼ਾਮਲ ਹਨ। ਅਦਾਲਤ ਨੇ ਸੁਧੀਰ ਅਤੇ ਦੋਸਤ ਸੁਖਵਿੰਦਰ ਨੂੰ 10 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਨ੍ਹਾਂ ਦੋਵਾਂ ‘ਤੇ ਸੋਨਾਲੀ ਦੀ ਹੱਤਿਆ ਦਾ ਦੋਸ਼ ਹੈ। ਪੁਲਿਸ ਨੇ ਸੋਨਾਲੀ ਦੀ ਮੌਤ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ।

ਪੁਲਿਸ  ਇੰਸਪੈਕਟਰ ਜਨਰਲ ਓਮਵੀਰ ਸਿੰਘ ਬਿਸ਼ਨੋਈ ਨੇ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਸਾਂਗਵਾਨ ਨੇ ਪਾਣੀ ਵਿੱਚ ਕੋਈ ਚੀਜ਼ ਮਿਲਾਈ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਦੂਜੇ ਵੀਡੀਓ ‘ਚ ਫੋਗਾਟ ਨੂੰ ਦੋਸ਼ੀ ਚੁੱਕ ਕੇ ਲੈ ਜਾਂਦੇ ਦੇਖਿਆ ਜਾ ਸਕਦਾ ਹੈ। ਫੁਟੇਜ ਵਿੱਚ, ਉਹ ਰੈਸਟੋਰੈਂਟ ਤੋਂ ਬਾਹਰ ਨਿਕਲਦੇ ਹੀ ਡਗਮਗਾਦੀ ਅਤੇ ਪੌੜੀਆਂ ਤੋਂ ਲਗਭਗ ਡਿੱਗਦੀ ਦਿਖਾਈ ਦੇ ਰਹੀ ਹੈ।

- Advertisement -

ਮੁੱਖ ਮੰਤਰੀ ਦਫ਼ਤਰ (ਸੀਐਮਓ) ਨੇ  ਕਿਹਾ ਕਿ ਹਰਿਆਣਾ ਸਰਕਾਰ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਉਣ ਲਈ ਗੋਆ ਸਰਕਾਰ ਨੂੰ ਪੱਤਰ ਲਿਖੇਗੀ। ਮ੍ਰਿਤਕ ਭਾਜਪਾ ਆਗੂ ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰਾਂ ਨੇ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸੋਨਾਲੀ ਫੋਗਾਟ ਦੀ ਭੈਣ ਰੁਪੇਸ਼ ਨੇ ਕਿਹਾ ਕਿ ਸੀਐਮ ਖੱਟਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸੀਬੀਆਈ ਜਾਂਚ ਹੋਵੇਗੀ ਅਤੇ ਸਾਨੂੰ ਇਨਸਾਫ਼ ਮਿਲੇਗਾ। ਸਭ ਕੁਝ ਸਾਹਮਣੇ ਆ ਜਾਵੇਗਾ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਜਿਹਾ ਜ਼ਬਰਦਸਤੀ ਕੀਤਾ ਗਿਆ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment