ਏਅਰਪੋਰਟ ’ਤੇ ਅਚਾਨਕ ਹੋਈ ਗੋਲੀਬਾਰੀ, ਮਹਿਲਾ ਸਣੇ 2 ਜ਼ਖਮੀ

Global Team
2 Min Read

ਨਿਊਜ਼ ਡੈਸਕ : ਏਅਰਪੋਰਟ ’ਤੇ ਗੋਲੀਬਾਰੀ ਦੀ ਘਟਨਾ ਨਾਲ ਹੜਕੰਪ ਮਚ ਗਿਆ ਹੈ। ਅਚਾਨਕ ਚੱਲੀ ਗੋਲੀ ਦੀ ਇਸ ਘਟਨਾ ’ਚ ਦੋ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਇਹ ਗੋਲੀਬਾਰੀ ਕਿਸੇ ਹਮਲੇ ਕਾਰਨ ਨਹੀਂ, ਸਗੋਂ ਹਥਿਆਰਾਂ ਦੀ ਜਾਂਚ ਦੌਰਾਨ ਵਾਪਰਿਆ ਹਾਦਸਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਵਾਰਾਣਸੀ ਏਅਰਪੋਰਟ ’ਤੇ ਸਾਹਮਣੇ ਆਈ ਹੈ, ਜਿੱਥੇ ਏਅਰ ਇੰਡੀਆ ਦੀ ਫਲਾਈਟ ਰਾਹੀਂ ਮੁੰਬਈ ਜਾਣ ਵਾਲੇ ਇੱਕ ਯਾਤਰੀ ਦੀ ਪਿਸਤੌਲ ਤੋਂ ਅਚਾਨਕ ਗੋਲੀ ਚੱਲ ਗਈ।

ਮੁੰਬਈ ਜਾਣ ਵਾਲਾ ਸੀ ਯਾਤਰੀ

ਇਹ ਯਾਤਰੀ ਆਜ਼ਮਗੜ੍ਹ ਦਾ ਰਹਿਣ ਵਾਲਾ ਦੱਸਿਆ ਗਿਆ ਹੈ ਅਤੇ ਆਪਣੀ ਪਤਨੀ ਨਾਲ ਏਅਰ ਇੰਡੀਆ ਦੀ ਫਲਾਈਟ IX-1810 ਰਾਹੀਂ ਮੁੰਬਈ ਜਾਣ ਵਾਲਾ ਸੀ। ਯਾਤਰੀ ਨੇ ਏਅਰਪੋਰਟ ’ਤੇ ਆਪਣੇ ਕੋਲ ਪਿਸਤੌਲ ਅਤੇ ਮੈਗਜ਼ੀਨ ਹੋਣ ਦੀ ਜਾਣਕਾਰੀ ਦਿੱਤੀ ਸੀ।

ਹਥਿਆਰ ਦੀ ਜਾਂਚ ਦੌਰਾਨ ਚੱਲੀ ਗੋਲੀ

ਏਅਰਪੋਰਟ ਪ੍ਰਸ਼ਾਸਨ ਮੁਤਾਬਕ 16 ਅਗਸਤ ਨੂੰ ਸਵੇਰੇ ਕਰੀਬ 9:30 ਵਜੇ ਹਥਿਆਰ ਦੀ ਜਾਂਚ ਕੀਤੀ ਜਾ ਰਹੀ ਸੀ। ਇਸੇ ਦੌਰਾਨ ਯਾਤਰੀ ਦੀ ਪਿਸਤੌਲ ਤੋਂ ਇੱਕ ਰਾਊਂਡ ਫਾਇਰ ਹੋ ਗਿਆ। ਗੋਲੀ ਪਹਿਲਾਂ ਜ਼ਮੀਨ ਨਾਲ ਟਕਰਾਈ ਅਤੇ ਇਸ ਤੋਂ ਬਾਅਦ ਨੇੜੇ ਖੜ੍ਹੇ ਦੋ ਲੋਕਾਂ ਨੂੰ ਜਾ ਲੱਗੀ।

ਅਧਿਕਾਰੀਆਂ ਮੁਤਾਬਕ ਦੋਵੇਂ ਜ਼ਖਮੀ AAICLAS ਦੇ ਸਕ੍ਰੀਨਰ ਹਨ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਵਿੱਚ ਇੱਕ ਮਹਿਲਾ ਏਅਰਪੋਰਟ ਕਰਮਚਾਰੀ ਦੇ ਜ਼ਖਮੀ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ।

ਪੁਲਿਸ ਨੂੰ ਦਿੱਤੀ ਗਈ ਜਾਣਕਾਰੀ

ਵਾਰਾਣਸੀ ਏਅਰਪੋਰਟ ਦੇ ਡਾਇਰੈਕਟਰ ਪੁਨੀਤ ਗੁਪਤਾ ਨੇ ਦੱਸਿਆ ਕਿ ਹਥਿਆਰ ਦੀ ਜਾਂਚ ਦੌਰਾਨ ਇਹ ਘਟਨਾ ਵਾਪਰੀ। ਉਨ੍ਹਾਂ ਮੁਤਾਬਕ ਸਥਾਨਕ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Share This Article
Leave a Comment