ਚੰਡੀਗੜ੍ਹ : ਇੱਥੇ ਦੋ ਦਿਨਾਂ ‘ਚ ਗੋਲੀਬਾਰੀ ਦੀ ਲਗਾਤਾਰ ਦੂਸਰੀ ਵਾਰ ਘਟਨਾ ਵਾਪਰੀ ਹੈ। ਬੀਤੀ ਰਾਤ ਸੈਕਟਰ-9 ਦੇ ਇੱਕ ਨਾਈਟ ਕਲੱਬ ਵਿੱਚ ਕੁਝ ਨੌਜਵਾਨਾਂ ਵਿਚਾਲੇ ਵਿਵਾਦ ਪੈਦਾ ਹੋ ਗਿਆ। ਜਿਸ ਦੌਰਾਨ ਇੱਕ ਧਿਰ ਵੱਲੋ਼ ਸੌਰਵ ਗੁੱਜਰ ਦੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਸੌਰਵ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਨੌਜਵਾਨ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦਾਖਲ ਕਰਵਾਇਆ। ਮਿਲੀ ਜਾਣਕਾਰੀ ਅਨੁਸਾਰ। ਸੈਕਟਰ-9 ਦੇ ਨਾਈਟ ਕਲੱਬ ‘ਚ ਡਾਂਸ ਕਰਨ ਦੌਰਾਨ ਨੌਜਵਾਨਾਂ ਵਿਚਾਲੇ ਬਹਿਸ ਹੋ ਗਈ। ਇਸ ਤੂੰ-ਤੂੰ ਮੈਂ-ਮੈਂ ਭਿਆਨਕ ਰੂਪ ਧਾਰ ਲਿਆ। ਜਿਸ ਦੌਰਾਨ ਸੌਰਵ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜ਼ਖਮੀ ਸੌਰਵ ਇੱਕ ਡਾਂਸ ਅਕੈਡਮੀ ‘ਚ ਕੋਰੀਓਗ੍ਰਾਫਰ ਵਜੋਂ ਕੰਮ ਕਰਦਾ ਹੈ।
ਸੈਕਟਰ-9 ਦੀ ਘਟਨਾ ਤੋਂ ਪਹਿਲਾ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ ਇੱਕ ਵੀ ਗੈਂਗਵਾਰ ਦੀ ਘਟਨਾ ਵਾਪਰੀ ਸੀ। ਜਿੱਥੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਜੋ ਸੋਪੂ ਵਿਦਿਆਰਥੀ ਜਥੇਬੰਦੀ ਨਾਲ ਸਬੰਧਤ ਸੀ, ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿਟੀ ਵਿੱਚ ਵੱਧ ਰਹੀਆਂ ਘਟਨਾਵਾਂ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ।