ਅੱਜ ਪ੍ਰਧਾਨ ਮੰਤਰੀ ਗੁਜਰਾਤ ਨੂੰ 52250 ਕਰੋੜ ਰੁਪਏ ਦਾ ਦੇਣਗੇ ਤੋਹਫ਼ਾ

Rajneet Kaur
2 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਗੁਜਰਾਤ ਦੇ ਆਪਣੇ ਦੋ ਦਿਨਾਂ ਦੌਰੇ ‘ਤੇ ਸੂਬੇ ਨੂੰ 52,250 ਕਰੋੜ ਰੁਪਏ ਦੇ ਪ੍ਰੋਜੈਕਟ ਤੋਹਫੇ ਵਜੋਂ ਦੇਣਗੇ। ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, ਉਹ ਸਵੇਰੇ ਕਰੀਬ 9.30 ਵਜੇ ਦਵਾਰਕਾਧੀਸ਼ ਮੰਦਿਰ ਦੇ ਦਰਸ਼ਨ ਕਰਨਗੇ। ਦੁਪਹਿਰ ਕਰੀਬ 1 ਵਜੇ ਉਹ ਦਵਾਰਕਾ ‘ਚ 4,150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 3.30 ਵਜੇ ਏਮਜ਼ ਰਾਜਕੋਟ ਜਾਣਗੇ।

ਸ਼ਾਮ ਕਰੀਬ 4:30 ਵਜੇ ਰਾਜਕੋਟ ਦੇ ਰੇਸ ਕੋਰਸ ਮੈਦਾਨ ਵਿਖੇ 48,100 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਦਵਾਰਕਾ ਵਿੱਚ ਇੱਕ ਜਨਤਕ ਸਮਾਗਮ ਵਿੱਚ, ਪੀਐਮ ਮੋਦੀ ਲਗਭਗ 980 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਓਖਾ ਮੇਨਲੈਂਡ ਅਤੇ ਬੇਟ ਦਵਾਰਕਾ ਟਾਪੂ ਨੂੰ ਜੋੜਨ ਵਾਲੇ ਸੁਦਰਸ਼ਨ ਸੇਤੂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਲਗਭਗ 2.32 ਕਿਲੋਮੀਟਰ ‘ਤੇ ਦੇਸ਼ ਦਾ ਸਭ ਤੋਂ ਲੰਬਾ ਕੇਬਲ ਸਮਰਥਿਤ ਪੁਲ ਹੈ।ਪ੍ਰਧਾਨ ਮੰਤਰੀ ਵਾਡੀਨਾਰ, ਰਾਜਕੋਟ-ਓਖਾ, ਰਾਜਕੋਟ-ਜੇਤਲਸਰ-ਸੋਮਨਾਥ ਅਤੇ ਜੇਤਲਸਰ-ਵੰਸਜਾਲੀਆ ਰੇਲ ਬਿਜਲੀਕਰਨ ਪ੍ਰੋਜੈਕਟਾਂ ‘ਤੇ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਐਤਵਾਰ ਨੂੰ ਕਲਿਆਣੀ ਏਮਜ਼ ਨੂੰ ਵਰਚੁਅਲ ਮਾਧਿਅਮ ਰਾਹੀਂ ਤੋਹਫ਼ਾ ਦੇਣਗੇ। ਬਸੰਤਪੁਰ, ਕਲਿਆਣੀ ਵਿੱਚ 179.82 ਏਕੜ ਵਿੱਚ ਫੈਲੇ ਇਸ ਏਮਜ਼ ਨੂੰ ਬਣਾਉਣ ਲਈ ਕੁੱਲ 1,754 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ 26 ਫਰਵਰੀ ਨੂੰ 550 ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿਚੋਂ ਪੀ. ਬੰਗਾਲ ਦੇ ਬਾਂਡੇਲ ਵਿੱਚ 307 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇੱਕ ਵਿਸ਼ਵ ਪੱਧਰੀ ਸਟੇਸ਼ਨ ਦਾ ਨਿਰਮਾਣ ਕੀਤਾ ਜਾਵੇਗਾ। ਪੂਰਬੀ ਰੇਲਵੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪੀ. ਬੰਗਾਲ, ਝਾਰਖੰਡ ਅਤੇ ਬਿਹਾਰ ਵਿੱਚ 28 ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਟੈਲੀਕਾਨਫਰੰਸਿੰਗ ਰਾਹੀਂ ਨੀਂਹ ਪੱਥਰ ਰੱਖਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

 

Share this Article
Leave a comment