ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਮਿਲਿਆ ਵੰਡ ਦੌਰਾਨ ਵਿਛੜਿਆ ਇੱਕ ਹੋਰ ਪਰਿਵਾਰ, ਦੇਖੋ ਭਾਵੁਕ ਤਸਵੀਰਾਂ

TeamGlobalPunjab
2 Min Read

ਸ੍ਰੀ ਕਰਤਾਰਪੁਰ ਸਾਹਿਬ/ਅੰਮ੍ਰਿਤਸਰ: 1947 ਦੀ ਵੰਡ ਦੌਰਾਨ ਭਾਰਤ ਪਾਕਿਸਤਾਨ ਦੇ ਕਈ ਪਰਿਵਾਰ ਵਿਛੜ ਗਏ ਸਨ, ਤੇ ਇੱਕ ਵਾਰ ਫਿਰ ਕਰਤਾਰਪੁਰ ਸਾਹਿਬ ਲਾਂਘੇ ਨੇ 74 ਸਾਲ ਬਾਅਦ ਵਿਛੜੇ ਪਰਿਵਾਰ ਨੂੰ ਮਿਲਵਾਇਆ ਹੈ। ਨਨਕਾਣਾ ਜ਼ਿਲ੍ਹੇ ਦੇ ਮਨਾਨਾਵਾਲਾ ਵਾਸੀ ਸ਼ਾਹਿਦ ਰਫੀਕ ਮੱਟੂ ਆਪਣੇ ਪਰਿਵਾਰ ਦੇ 40 ਮੈਬਰਾਂ ਦੇ ਨਾਲ ਕਰਤਾਰਪੁਰ ਪੁੱਜੇ, ਜਦਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਸ਼ਾਹਪੁਰ ਡੋਗਰਾ ਵਾਸੀ ਸੋਨੂੰ ਮੱਟੂ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਪੁੱਜੇ।

ਜਦੋਂ ਵਿਛੜੇ ਹੋਏ ਇਹ ਦੋ ਪਰਿਵਾਰ ਕਰਤਾਰਪੁਰ ਸਾਹਿਬ ਦੀ ਧਰਤੀ ‘ਤੇ ਇੱਕ ਦੂਸਰੇ ਨੂੰ ਮਿਲੇ ਤਾਂ ਬਹੁਤ ਭਾਵੁਕ ਹੋ ਗਏ। ਦੱਸ ਦਈਏ ਕਿ ਅਜਨਾਲਾ ਦੇ ਰਹਿਣ ਵਾਲੇ ਸੋਨੂੰ ਅਤੇ ਉਨ੍ਹਾਂ ਦਾ ਪਰਿਵਾਰ ਇੱਕ ਪਾਕਿਸਤਾਨੀ ਚੈਨਲ ਦੀ ਇੰਟਰਵਿਊ ਰਾਹੀਂ ਆਪਸ ਵਿੱਚ ਮਿਲੇ।

- Advertisement -

ਇਸ ਮੌਕੇ ਸੋਨੂੰ ਨੇ ਦੱਸਿਆ ਕਿ 1947 ‘ਚ ਜਦੋਂ ਵੰਡ ਹੋਈ ਤਾਂ ਉਨ੍ਹਾਂ ਦੇ ਪਰਿਵਾਰ ਵਿੱਛੜ ਚੁੱਕੇ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਰਿਵਾਰ ਪਾਕਿਸਤਾਨ ਵਿੱਚ ਮੌਜੂਦ ਹੈ ਤਾਂ ਉਨ੍ਹਾਂ ਨੇ ਮਿਲਣ ਦੀ ਇੱਛਾ ਜ਼ਾਹਰ ਕੀਤੀ।

ਉਨ੍ਹਾਂ ਕਿਹਾ ਕਿ ਜਦੋਂ ਉਹ ਉਨ੍ਹਾਂ ਨੂੰ ਮਿਲੇ ਤਾਂ ਇਕ ਪਲ ਮਹਿਸੂਸ ਵੀ ਨਹੀਂ ਹੋਇਆ ਕਿ ਉਹ ਪਹਿਲੀ ਵਾਰ ਮਿਲ ਰਹੇ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਤੇ ਨਾ ਕਿਤੇ ਮਨ ਵਿੱਚ ਦੁੱਖ ਹੈ ਕਿ ਉਨ੍ਹਾਂ ਦੇ ਪਿਤਾ ਜੀ ਅਤੇ ਉਨ੍ਹਾਂ ਦੇ ਪਾਕਿਸਤਾਨ ਰਹਿ ਰਹੇ ਭਰਾ ਇਸ ਦੁਨੀਆ ’ਚ ਨਹੀਂ ਰਹੇ ਜੇਕਰ ਉਹ ਹੁੰਦੇ ਤਾਂ ਉਹ ਵੀ ਆਪਣੇ ਭਰਾ ਨੂੰ ਮਿਲਦੇ।

- Advertisement -
Share this Article
Leave a comment