ਫਿਲਮ ਇੰਡਸਟਰੀ ਨੂੰ ਇੱਕ ਹੋਰ ਝਟਕਾ, ਅਦਾਕਾਰ ਸੰਦੀਪ ਨਾਹਰ ਨੇ ਕੀਤੀ ਖ਼ੁਦਕੁਸ਼ੀ

TeamGlobalPunjab
2 Min Read

ਨਿਊਜ਼ ਡੈਸਕਫਿਲਮ ਐੱਮਐੱਸ ਧੋਨੀ ਦਿ ਅਨਟੋਲਡ ਸਟੋਰੀ ‘ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕਰ ਚੁੱਕੇ ਅਦਾਕਾਰ ਸੰਦੀਪ ਨਾਹਰ ਉਰਫ ਸੈਂਡੀ ਦੀ ਬੀਤੇ ਸੋਮਵਾਰ ਸ਼ਾਮ ਭੇਦਭਰੇ ਹਾਲਾਤ ‘ਚ ਮੌਤ ਹੋ ਗਈ। ਅਭਿਨੇਤਾ ਨੇ ਫੇਸਬੁੱਕ ਪੋਸਟ ‘ਚ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਉਥੇ ਉਨ੍ਹਾਂ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਅਦਾਕਾਰ ਘਰ ‘ਚ ਸ਼ਰਾਬ ਪੀਂਦੇ ਸਮੇਂ ਡਿੱਗ ਗਿਆ ਤੇ ਹਸਪਤਾਲ ਲੈ ਕੇ ਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਦੱਸ ਦਈਏ ਸੰਦੀਪ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਬੀਤੇ ਸੋਮਵਾਰ ਦੀ ਸ਼ਾਮ ਨੂੰ ਖ਼ੁਦਕੁਸ਼ੀ ਨੋਟ ਪੋਸਟ ਕੀਤਾ ਸੀ। ਅਦਾਕਾਰ ਨੇ ਇਸ ‘ਚ ਲਿਖਿਆ ਕਿ ਉਹ ਆਪਣੀ ਪਤਨੀ ਕੰਚਨ ਸ਼ਰਮਾ ਤੇ ਸੱਸ ਵੀਨੂੰ ਸ਼ਰਮਾ ਦੇ ਮਾਨਸਿਕ ਸ਼ੋਸ਼ਣ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਜਾ ਰਹੇ ਹਨ। ਸੰਦੀਪ ਨੇ ਅੱਗੇ ਲਿਖਿਆ ਹੈ ਕਿ ਸ਼ਾਦੀ ਦੇ 10 ਸਾਲ ਬਾਅਦ ਵੀ ਪਤਨੀ ਪੁਰਾਣੀਆਂ ਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਦੀ ਰਹਿੰਦੀ ਹੈ। ਸੱਸ ਵੀਨੂੰ ਸ਼ਰਮਾ ਫਰਜ਼ੀ ਮਾਮਲਿਆਂ ‘ਚ ਫਸਾਉਣ ਦੀ ਧਮਕੀ ਦਿੰਦੀ ਹੈ।

ਅਦਾਕਾਰ ਨੇ ਲਿਖਿਆ ਹੈ ਕਿ ਖ਼ੁਦਕੁਸ਼ੀ ਕਰਨੀ ਚੰਗੀ ਗੱਲ ਨਹੀਂ ਹੈ ਪਰ ਉਨ੍ਹਾਂ ਦੇ ਸਾਹਮਣੇ ਕੋਈ ਦੂਜਾ ਰਸਤਾ ਨਹੀਂ ਹੈ। ਉਸ ਨੇ ਮਾਨਸਿਕ ਸ਼ਾਂਤੀ ਲਈ ਪਤਨੀ ਤੇ ਸੱਸ ਤੋਂ ਅੱਡ ਰਹਿਣ ਫ਼ੈਸਲਾ ਕੀਤਾ ਪਰ ਉਸ ਦੀ ਸੱਸ ਨੇ ਉਥੇ ਵੀ ਉਸ ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦਿੱਤਾ। ਹਾਲਾਂਕਿ, ਸੰਦੀਪ ਨੇ ਇਹ ਵੀ ਕਿਹਾ ਕਿ ਉਸ ਦੀ ਮੌਤ ਲਈ ਉਸ ਦੀ ਪਤਨੀ ਤੇ ਸੱਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਵੇ ਤੇ ਉਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ। ਪੁਲਿਸ ਨੇ ਦੱਸਿਆ ਕਿ ਜਦੋਂ ਉਹ ਅਦਾਕਾਰ ਦੇ ਘਰ ਪੁੱਜੀ ਤਾਂ ਕਿਸੇ ਨੇ ਵੀ ਮੌਤ ਦੇ ਕਾਰਨਾਂ ਸਬੰਧੀ ਕੁਝ ਨਹੀਂ ਦੱਸਿਆ। ਪੁਲਿਸ ਨੂੰ ਪੋਸਟ ਮਾਰਟਮ ਰਿਪੋਰਟ ਆਉਣ ਦਾ ਇੰਤਜ਼ਾਰ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

TAGGED: ,
Share this Article
Leave a comment