ਹਾਥਰਸ ਕੇਸ ‘ਤੇ ਭੜਕੀ ਬਾਲੀਵੁੱਡ ਅਦਾਕਾਰਾ, ਕੀਤੀ ਵਿਸੇਸ਼ ਮੰਗ

TeamGlobalPunjab
1 Min Read

ਨਵੀਂ  ਦਿੱਲੀ: ਹਾਥਰਸ ਮਾਮਲੇ ‘ਚ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਮਾਮਲੇ ਵਿਚ, ਸ਼ੁਰੂ ਤੋਂ ਹੀ, ਯੂਪੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਬਹੁਤ ਸਾਰੇ ਸਬੂਤ ਮੀਡੀਆ ਸਾਹਮਣੇ ਆਏ। ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਯੂਪੀ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ।

ਹਾਲਾਤ ਇਹ ਸਨ ਕਿ ਦੋ ਦਿਨਾਂ ਤੱਕ ਪੁਲਿਸ ਵਲੋਂ ਪੀੜਤ ਲੜਕੀ ਦੇ ਪਿੰਡ ਵਿਚ ਮੀਡੀਆ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਹਥਰਾਸ ਦੀ ਇਸ ਘਟਨਾ ‘ਤੇ ਬਾਲੀਵੁੱਡ ਗਲਿਆਰੇ ਤੋਂ ਜ਼ਬਰਦਸਤ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ। ਇਸ ਮਸਲੇ ‘ਤੇ ਹੁਣ ਬਾਲੀਵੁੱਡ ਅਦਾਕਾਰਾ ਪੂਜਾ ਬੇਦੀ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ।

ਬੇਦੀ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਿਉਂ ਕੀਤਾ ਜਾਂਦਾ ਹੈ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਸਪੈਂਡ ਕਰਨ ਨਾਲ ਕੁਝ ਨਹੀਂ ਹੋਵੇਗਾ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਜਿਕਰ ਏ ਖਾਸ ਹੈ ਕਿ ਬੇਦੀ ਨੇ ਇਹ ਬਿਆਨ ਉਸ ਸਮੇ ਦਿੱਤਾ ਹੈ ਜਦੋਂ ਹਾਥਰਸ ਕੇਸ ਵਿੱਚ ਐਸਐਸਪੀ ਸਮੇਤ 5 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Share this Article
Leave a comment