ਕੌਮੀ ਸੰਤੁਲਿਤ ਭੋਜਨ ਸਪਤਾਹ: ਤੰਦਰੁਸਤ ਸਰੀਰ ਲਈ ਸੰਤੁਲਿਤ ਭੋਜਨ ਜਰੂਰੀ

TeamGlobalPunjab
5 Min Read

-ਅਵਤਾਰ ਸਿੰਘ

ਪਹਿਲੀ ਸਤੰਬਰ ਤੋਂ 7 ਸਤੰਬਰ ਤਕ ਕੌਮੀ ਸੰਤੁਲਿਤ ਭੋਜਨ ਸਪਤਾਹ ਵਜੋਂ ਮਨਾਇਆ ਜਾਂਦਾ ਹੈ। ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਲਈ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ ਜਿਸ ਵਿੱਚ ਸਹੀ ਮਾਤਰਾ ਅਤੇ ਅਨੁਪਾਤ ਵਿਚ ਪੌਸ਼ਟਿਕ ਤੱਤ (ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਨ ਤੇ ਖਣਿਜ ਪਦਾਰਥ) ਹੋਣ। ਜਿਹੜੇ ਸਹੀ ਮਾਤਰਾ ਵਿੱਚ ਭੋਜਨ ਨਹੀਂ ਲੈਂਦੇ ਉਹ ਬਿਮਾਰ, ਕਮਜੋਰ ਜਾਂ ਕੁਪੋਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਕੁਪੋਸ਼ਣ ਦਾ ਸ਼ਿਕਾਰ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਆਦਾ ਹੁੰਦੇ ਹਨ। ਦੱਖਣੀ ਏਸ਼ੀਆ ਦੇ ਦੋ ਤਿਹਾਈ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ।

ਭਾਰਤ ਵਿੱਚ ਇਕ ਹਜ਼ਾਰ ਜੰਮੇ ਬੱਚਿਆਂ ਪਿੱਛੇ 1990 ਵਿੱਚ ਇਕ ਸਾਲ ਤੋਂ ਘੱਟ ਉਮਰ ਦੇ 80 ਬੱਚੇ ਮਰਦੇ ਸਨ, ਹੁਣ 2013 ਵਿੱਚ 30 ਗਿਣਤੀ ਹੈ। ਰਿਪੋਰਟਾਂ ਅਨੁਸਾਰ ਪੰਜਾਬ ਵਿਚ ਇਹ ਅੰਕੜਾ (ਆਈ ਐਮ ਆਰ)18 ਹੈ। ਪੰਜਾਬ ਵਿੱਚ 39% ਤੇ ਭਾਰਤ NC 42% ਨਵਜਾਤ ਬੱਚੇ ਮਰਦੇ ਹਨ।
ਪ੍ਰੋਟੀਨ: ਇਹ ਜ਼ਰੂਰੀ ਤੱਤ ਸਰੀਰ ਦੇ ਵਿਕਾਸ ਅਤੇ ਸਰੀਰ ਦੇ ਤੰਤੂਆਂ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ ਜੋ ਦਾਲਾਂ, ਫਲੀਆਂ, ਮੂੰਗਫਲੀ, ਛੋਲੇ, ਦੁੱਧ, ਅੰਡੇ, ਮਛੀ, ਪਨੀਰ ਆਦਿ ਵਿੱਚ ਹੁੰਦਾ ਹੈ।

ਚਰਬੀ: ਇਹ ਭੋਜਨ ਨੂੰ ਘੁਲਣਸ਼ੀਲ ਵਿਟਾਮਨ ਪ੍ਰਦਾਨ ਕਰਦੀ ਤੇ ਭੋਜਨ ਨੂੰ ਸੁਆਦੀ ਬਣਾਉਂਦੀ ਹੈ ਜੋ ਨਾਰੀਅਲ ਦੇ ਤੇਲ, ਦੁੱਧ, ਅੰਡਾ, ਮੱਛੀ ਆਦਿ।

- Advertisement -

ਵਿਟਾਮਨ ਤੇ ਖਣਿਜ: ਇਹ ਸਰੀਰ ਦੇ ਪੌਸ਼ਟਿਕ ਪਦਾਰਥਾਂ ਨੂੰ ਵਰਤਣ ਯੋਗ, ਸਰੀਰ ਦੇ ਵਿਕਾਸ ਅਤੇ ਸਰੀਰ ਦੀਆਂ ਕਿਰਿਆਵਾਂ ਨੂੰ ਠੀਕ ਕਰਨ ‘ਚ ਸਹਾਇਕ ਹੁੰਦੇ ਹਨ। ਖਣਿਜ 24 ਕਿਸਮ ਦੇ ਹੁੰਦੇ ਹਨ ਜਦਕਿ ਵਿਟਾਮਨ ਏ ਬੀ ਦੇ ਕਈ ਭਾਗ ਜਿਵੇਂ ਬੀ-1,2, 4, 6,12 ਆਦਿ),ਸੀ,ਡੀ,ਈ ਅਤੇ ਕੇ ਹੁੰਦੇ ਹਨ। ਨਵੇਂ ਸੈਲਾਂ ਦਾ ਨਿਰਮਾਣ ਤੇ ਖੂਨ ਜੰਮਣ ਵਿਚ ਸਹਾਇਕ ਹੁੰਦੇ ਹਨ ਇਸ ਦੀ ਘਾਟ ਨਾਲ ਅਨੀਮੀਆ(ਐਚ ਬੀ ਘੱਟ ਜਾਂਦਾ) ਹੋ ਜਾਂਦਾ ਹੈ।

ਇਹ ਫਲ, ਦੁਧ, ਅੰਡੇ, ਮੀਟ, ਸਾਗ, ਪਾਲਕ, ਹਰੀਆਂ ਤੇ ਪੱਤੇਦਾਰ ਸ਼ਬਜੀਆਂ,ਪੀਲੇ ਫਲ ਆਦਿ ਵਿੱਚ ਹੁੰਦੇ ਹਨ। ਕਾਰਬੋਹਾਡਰੇਟ-ਇਹ ਉਰਜਾ ਦਾ ਮੁੱਖ ਤੱਤ ਹੈ ਜੋ ਅਨਾਜ ਕਣਕ, ਚੌਲ, ਮਕੀ, ਗੁੜ, ਆਲੂ, ਗੰਨਾ, ਜਵਾਰ ਬਾਜਰਾ ਆਦਿ ਵਿੱਚ ਮਿਲਦਾ ਹੈ।ਬੱਚਿਆਂ ਨੂੰ ਘੱਟੋ ਘੱਟ ਛੇ ਮਹੀਨੇ ਮਾਂ ਦਾ ਦੁੱਧ ਦੇਣਾ ਚਾਹੀਦਾ ਤੇ ਦਸਤ, ਟਟੀਆਂ, ਉਲਟੀਆ ਲਗਣ ਤੇ ਲੂਣ, ਪਾਣੀ, ਖੰਡ ਦਾ ਘੋਲ ਜਾਂ ਓ ਆਰ ਐਸ ਦਾ ਘੋਲ ਦੇਣਾ ਚਾਹੀਦਾ।ਗਰਭਵਤੀ ਔਰਤਾਂ ਨੂੰ ਆਪਣੀ ਖੁਰਾਕ ਪਹਿਲਾਂ ਨਾਲੋਂ ਵੱਧ,ਸਹੀ ਤੇ ਸੰਤੁਲਿਤ ਲੈਣੀ ਚਾਹੀਦੀ। ਜਰੂਰੀ ਗੱਲਾਂ : ਸ਼ਬਜੀਆਂ ਨੂੰ ਜਿਆਦਾ ਪਕਾਉਣ ਤੇ ਫਰਿਜ ਵਿੱਚ ਰੱਖ ਕੇ ਜਿਆਦਾ ਵਰਤਣ ਨਾਲ ਜਰੂਰੀ ਤਤ ਨਸ਼ਟ ਹੋ ਜਾਂਦੇ।ਸ਼ਬਜੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ। ਜਿਥੋਂ ਤਕ ਹੋਵੇ ਛਿਲਕੇ ਸਮੇਤ ਵਰਤੋ। ਬਦਾਮਾਂ ਦੀ ਥਾਂ ਤੇ ਮੂੰਗਫਲੀ, ਗੁੜ ਸ਼ਕਰ, ਗੰਨੇ ਦੀ ਜਾਂ ਉਸਦੇ ਰਸ ਦੀ ਵਰਤੋਂ ਕਰਦੇ ਰਹੋ।

ਦਾਲਾਂ ਸਾਬਤ, ਪੁੰਗਰੀਆਂ ਸ਼ਬਜੀਆਂ, ਸਲਾਦ ਤੇ ਲੱਸੀ ਵਰਤੋ। ਆਟਾ ਛਾਨਣ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।ਦੁੱਧ ਨੂੰ ਲੋਹੇ ਦੇ ਭਾਂਡੇ ਵਿੱਚ ਗਰਮ ਕਰਕੇ ਵਰਤਨ ਨਾਲ ਤਤ ਕਾਇਮ ਰਹਿੰਦੇ ਹਨ।ਫਾਸਟ ਫੂਡ ਤੋਂ ਬਚੋ।ਖਾਣਾ ਜਾਂ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਹੱਥ ਚੰਗੀ ਤਰਾਂ ਧੋਵੋ।

ਇਕ ਸਰਵੇਖਣ ਮੁਤਾਬਿਕ ਪੰਜਾਬੀ ਦੀ ਸਿਹਤ ਦੂਜੇ ਰਾਜਾਂ ਦੇ ਲੋਕਾਂ ਨਾਲੋ ਮਾੜੀ ਹੈ।14% ਪੰਜਾਬੀਆਂ ਨੂੰ ਸ਼ੂਗਰ, 44% ਦਾ ਬੀ ਪੀ ਜਿਆਦਾ ਹੁੰਦਾ ਹੈ, 40% ਮੋਟਾਪੇ ਦੇ ਸ਼ਿਕਾਰ,57.2% ਪੰਜਾਬੀਆਂ ਦੇ ਢਿਡ ਵਧੇ ਹੋਏ ਹਨ, 92.3% ਦੇ ਖੂਨ ਵਿਚ (ਫੈਟ)ਵਧ, ਅੱਠਾਂ ਵਿਚੋਂ ਇਕ ਪੰਜਾਬੀ ਕੈਂਸਰ ਦਾ ਸ਼ਿਕਾਰ ਹੁੰਦੇ ਹਨ। 33% ਕਿਸੇ ਕਿਸਮ ਦੀ ਕਸਰਤ ਨਹੀਂ ਕਰਦੇ,95.9% ਖਾਣੇ ਵਿੱਚ ਸਹੀ ਮਾਤਰਾ ਵਿੱਚ ਸ਼ਬਜੀਆਂ ਤੇ ਫਲ ਨਹੀਂ ਲੈਂਦੇ। 87% ਇਕ ਦਿਨ ਵਿਚ ਲੋੜ (ਪੰਜ ਗਰਾਮ) ਤੋਂ ਵਧ ਲੂਣ ਖਾਂਦੇ ਹਨ।ਛੇ ਤੱਥ(ਘੱਟ ਫਲ ਤੇ ਸ਼ਬਜੀਆਂ ਦਾ ਸੇਵਨ,ਕਸਰਤ ਨਾ ਕਰਨਾ, ਮੋਟਾਪਾ,ਬੀ ਪੀ ਵਧ ਹੋਣਾ, ਸ਼ਰਾਬ ਤੇ ਸਿਗਰਟ ਪੀਣਾ) ਜਿਸ ਨੂੰ ਅੰਗਰੇਜ਼ੀ ਵਿੱਚ ਰਿਸਕ ਫੈਕਟਰ ਕਹਿੰਦੇ ਹਨ। 99% ਪੰਜਾਬੀਆਂ ਵਿਚ ਘੱਟੋ ਘੱਟ ਇਕ ਤਥ ਮੌਜੂਦ ਹੈ।

ਹਰ ਰੋਜ਼ ਸਵੇਰੇ ਭਿਓਂਏ ਹੋਏ ਬਾਦਾਮ ਖਾਣਾ ਫਾਇਦੇਮੰਦ ਹੁੰਦਾ ਹੈ ਪਰ ਭਿਓਂਏ ਹੋਏ ਛੋਲੇ ਖਾਣਾ ਬਾਦਾਮ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ।ਬਦਾਮਾਂ ਨਾਲੋਂ ਕਾਫੀ ਸਸਤੇ ਛੋਲਿਆਂ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਫੈਟ, ਫਾਈਬਰ, ਕੈਲਸ਼ੀਅਮ,ਆਇਰਨ ਅਤੇ ਵਿਟਾਮਿਨਸ ਦੀ ਭਰਪੂਰ ਮਾਤਰਾ ਹੁੰਦੀ ਹੈ। ਜੋ ਦਿਮਾਗ ਨੂੰ ਤੇਜ਼ ਕਰਦੇ ਹਨ ਨਾਲ ਹੀ ਖੂਬਸੂਰਤੀ ਨੂੰ ਵੀ ਵਧਾਉਂਦੇ ਹਨ।ਛੋਲਿਆਂ ਵਿੱਚ ਵਿਟਾਮਿਨ, ਮਿਨਰਲਸ, ਕਲੋਰੇਫਿਲ ਅਤੇ ਫਾਸਫੋਰਸ ਦੀ ਜ਼ਿਆਦਾ ਮਾਤਰਾ ਹੁੰਦਾ ਹੈ,ਜਿਸ ਵਜ੍ਹਾ ਨਾਲ ਰੋਜ਼ ਸਵੇਰੇ ਭਿਓਂਏ ਹੋਏ ਛੋਲੇ ਖਾਣ ਨਾਲ ਇਮਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ।ਡਾਈਬੀਟੀਜ ਦੇ ਰੋਗੀ ਨੂੰ ਰੋਜ਼ ਸਵੇਰੇ 25 ਗ੍ਰਾਮ ਭਿਓਂਏ ਹੋਏ ਛੋਲੇ ਖਾਣੇ ਚਾਹੀਦੇ ਹਨ।ਖਾਲੀ ਪੇਟ ਇਸ ਨੂੰ ਖਾਣ ਨਾਲ ਡਾਈਬਿਟੀਜ ਕਾਬੂ ਹੇਠ ਰੱਖਣ ਵਿੱਚ ਮੱਦਦ ਮਿਲ ਜਾਂਦੀ ਹੈ।ਆਮ ਤੌਰ ਤੇ ਰੋਜ਼ ਸਵੇਰੇ ਛੋਲਿਆਂ ਵਿਚ ਨਿੰਬੂ, ਅਦਰਕ,ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਨਾਲ ਹੀ ਦਿਨ ਭਰ ਕੰਮ ਕਰਨ ਲਈ ਭਰਪੂਰ ਐਨਰਜੀ ਵੀ ਮਿਲਦੀ ਹੈ।ਮਰਦਾਂ ਵਿਚ ਹੋਣ ਵਾਲੀ ਕਮਜ਼ੋਰੀ ਲਈ ਵੀ ਭਿਓਂਏ ਹੋਏ ਛੋਲੇ ਖਾਣਾ ਫਾਇਦੇਮੰਦ ਹੈ।ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ।

- Advertisement -
Share this Article
Leave a comment