ਬੇਰੂਤ : ਲੈੱਬਨਾਨ ਦੀ ਰਾਜਧਾਨੀ ਬੇਰੂਤ ਦੇ ਦੱਖਣ ‘ਚ ਮੰਗਲਵਾਰ ਨੂੰ ਸ਼ੀਆ ਮਿਲਸ਼ੀਆ ਗਰੁੱਪ ਹਿਜ਼ਬੁੱਲਾਹ ਦੇ ਹਥਿਆਰਾਂ ਦੇ ਗੋਦਾਮ ‘ਚ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਲੈੱਬਨਾਨ ਦੀ ਫੌਜ ਨੇ ਜਾਣਕਾਰੀ ਦਿੱਤੀ ਕਿ ਧਮਾਕਾ ਮੰਗਲਵਾਰ ਨੂੰ ਰਾਜਧਾਨੀ ਬੇਰੂਤ ਦੇ ਦੱਖਣ ਵਿਚ ਕਰੀਬ 50 ਕਿਲੋਮੀਟਰ ਦੂਰ ਈਨ ਕਾਨਾ ਦੀ ਇਕ ਇਮਾਰਤ ਵਿਚ ਹੋਇਆ।
ਇਸ ਧਮਾਕੇ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਵਿਸਫੋਟਕਾਂ ਨੂੰ ਇਕ ਘਰ ਵਿਚ ਲੁਕਾ ਕੇ ਰੱਖਿਆ ਗਿਆ ਸੀ। ਇਹ ਇਮਾਰਤ ਹਿਜ਼ਬੁੱਲਾਹ ਨਾਲ ਸਬੰਧ ਡੀ-ਮਾਈਨਿੰਗ ਐਸੋਸੀਏਸ਼ਨ ਦੀ ਸੀ। ਹਿਜ਼ਬੁੱਲਾਹ ਨੇ ਧਮਾਕੇ ਦਾ ਤਕਨੀਕੀ ਕਮੀ ਦੱਸਿਆ ਹੈ।
ਈਨ ਕਾਨਾ ਲੈੱਬਨਾਨ ਦੀ ਰਾਜਧਾਨੀ ਬੇਰੂਤ ਤੋਂ ਕਰੀਬ 50 ਕਿਲੋਮੀਟਰ ਦੱਖਣ ਵਿਚ ਸਥਿਤ ਹੈ। ਇਹ ਇਲਾਕਾ ਹਿਜ਼ਬੁੱਲਾਹ ਦਾ ਗੜ੍ਹ ਮੰਨਿਆ ਜਾਂਦਾ ਹੈ। ਹਿਜ਼ਬੁੱਲਾਹ ਪੱਛਮੀ ਏਸ਼ੀਆ ਦਾ ਇਕ ਸ਼ੀਆ ਮਿਲਸ਼ੀਆ ਗਰੁੱਪ ਹੈ। ਇਸ ਸੰਗਠਨ ਦਾ ਈਰਾਨ ਸਮੇਤ ਹੋਰ ਕਈ ਦੇਸ਼ ਅੰਦਰੂਨੀ ਤੌਰ ‘ਤੇ ਸਮਰਥਨ ਕਰਦੇ ਹਨ।