ਕੈਨੇਡਾ ਤੋਂ ਫਰੀਦਾਬਾਦ ਪਰਤੀ ਔਰਤ ‘ਚ ਕੋਰੋਨਾ ਦੇ ਓਮੀਕਰੌਨ ਵੈਰੀਐਂਟ ਦੀ ਹੋਈ ਪੁਸ਼ਟੀ

TeamGlobalPunjab
1 Min Read

ਕਰਨਾਲ : ਕੈਨੇਡਾ ਤੋਂ ਫਰੀਦਾਬਾਦ ਆਈ ਇੱਕ ਔਰਤ ‘ਚ ਕੋਰੋਨਾ ਦੇ ਓਮੀਕਰੌਨ ਵੈਰੀਐਂਟ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਰਾਜ ਸਰਕਾਰ ਰਾਜ ਵਿਚ ਕੋਰੋਨਾ ਗਾਈਡਲਾਈਨ ਦੀ ਸਖ਼ਤੀ ਨਾਲ ਪਾਲਣਾ ਕਰਾਉਣ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ।

ਅਨਿਲ ਵਿੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਔਰਤ 13 ਦਸੰਬਰ ਨੂੰ ਕੈਨੇਡਾ ਤੋਂ ਪਰਤੀ ਸੀ ਅਤੇ ਇੱਕ ਦਿਨ ਬਾਅਦ ਕੋਰੋਨਾ ਪੀੜਤ ਮਿਲੀ। ਬਾਅਦ ਵਿਚ 20 ਦਸੰਬਰ ਨੂੰ ਉਨ੍ਹਾਂ ਵਿਚ ਓਮੀਕਰੌਨ ਵੈਰੀਅੰਟ ਦੀ ਪੁਸ਼ਟੀ ਹੋਈ। ਉਨ੍ਹਾਂ ਦੇ ਸੰਪਰਕ ਵਿਚ ਆਈ ਉਨ੍ਹਾਂ ਦੀ ਮਾਂ ਅਤੇ ਆਂਟੀ ਵੀ ਕੋਰੋਨਾ ਪੀੜਤ ਮਿਲੀ।

ਜਿਨ੍ਹਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਦੇ ਲਈ ਭੇਜੇ ਗਏ ਹਨ। ਤਿੰਨਾਂ ਨੂੰ ਫਰੀਦਾਬਾਦ ਦੇ ਨਿੱਜੀ ਹੈਲਥ ਕੇਅਰ ਵਿਚ ਏਕਤਾਂਵਾਸ ਵਿਚ ਰੱਖਿਆ ਗਿਆ। ਇਸ ਤੋਂ ਇਲਾਵਾ ਵਿਦੇਸ਼ ਯਾਤਰਾ ਕਰਨ ਵਾਲੇ ਤਿੰਨ ਹੋਰ ਹਰਿਆਣਾ ਵਾਸੀਆਂ ਵਿਚ ਓਮੀਕਰੌਨ ਦੀ ਪੁਸ਼ਟੀ ਹੋਈ ਲੇਕਿਨ ਇਨ੍ਹਾਂ ਨੇ ਹਰਿਆਣਾ ਵਿਚ ਐਂਟਰੀ ਨਹੀਂ ਕੀਤੀ ਹੈ। ਇਹ ਕੋਰੋਨਾ ਹੋਣ ਤੋਂ ਬਾਅਦ ਦਿੱਲੀ ਵਿਚ ਹੀ ਏਕਾਂਤਵਾਸ ਹਨ।

ਕਾਂਗਰਸੀ ਵਿਧਾਇਕ ਚਿਰੰਜੀਵੀ ਰਾਓ ਨੇ ਆਪਣੇ ਨੋਟਿਸ ‘ਚ ਪੁਛਿਆ ਸੀ ਕਿ ਸਰਕਾਰ ਨੇ ਓਮੀਕਰੌਨ ਵੈਰੀਅੰਟ ਦੇ ਫੈਲਾਅ ਨੂੰ ਰੋਕਣ ਲਈ ਕੀ ਕਦਮ ਚੁੱਕੇ ਹਨ। ਇਸ ’ਤੇ ਵਿੱਜ ਨੇ ਕਿਹਾ ਕਿ ਓਮੀਕਰੌਨ ਦੁਨੀਆ ਭਰ ਵਿਚ ਚਿੰਤਾ ਦਾ ਵਿਸ਼ਾ ਬਣ ਕੇ ਉਭਰਿਆ ਹੈ।

- Advertisement -

Share this Article
Leave a comment