ਕੇਂਦਰ ਸਰਕਾਰ ਵੱਲੋਂ ਟੂਰਿਸਟ ਪਰਮਿਟ ‘ਚ ਕੀਤੀਆਂ ਤਬਦੀਲੀਆਂ ਖਿਲਾਫ਼ ਸੜਕਾਂ ‘ਤੇ ਨਿੱਤਰੀ ਟੈਕਸੀ ਯੂਨੀਅਨ

TeamGlobalPunjab
2 Min Read

ਚੰਡੀਗੜ੍ਹ: ਸੰਯੁਕਤ ਸੰਘਰਸ਼ ਕਮੇਟੀ ਭਾਰਤ ਦੇ ਸੱਦੇ ‘ਤੇ ਪੰਜਾਬ ਭਰ ਦੀਆਂ ਸਮੂਹ ਟੈਕਸੀ ਯੂਨੀਅਨਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਟੈਕਸੀ ਯੂਨੀਅਨਾਂ ਦੇ ਮੁਲਾਜ਼ਮਾਂ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ। ਟੈਕਸੀ ਯੂਨੀਅਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਦੇ ਸੜਕ ਪਰਿਵਾਹਨ ਅਤੇ ਰਾਜਮਾਰਗ ਮੰਤਰਾਲੇ ਵਲੋਂ ਪਾਸ ਕੀਤੇ ਗਏ ਆਲ ਇੰਡੀਆ ਟੂਰਿਸਟ ਪਰਮਿਟ ਰੂਲ 2021 ਵਿਚ ਕੈਟਾਗਰੀ ਸੋਧ ਕਰਨ ਅਤੇ ਜੀ ਐਸ ਟੀ ਨੂੰ ਹਟਾਇਆ ਜਾਵੇ।

ਇਸ ਮੰਗ ਨੂੰ ਲੈ ਕੇ ਹੁਸ਼ਿਆਰਪੁਰ ਵਿੱਚ ਵੀ ਟੈਕਸੀ ਡਰਾਈਵਰਾਂ ਵੱਲੋਂ ਮਿਨੀ ਸਕੱਤਰੇਤ ਦੇ ਬਾਹਰ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਵਿੱਚ ਪਹੁੰਚੇ ਡਰਾਈਵਰਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਲੁਧਿਆਣਾ ‘ਚ ਟੈਕਸੀ ਚਾਲਕਾ ਨੇ ਪ੍ਧਾਨ ਸ਼ਰਨਜੀਤ ਸਿੰਘ ਕਲਸੀ ਦੀ ਅਗਵਾਈ ਵਿਚ ਸ਼ਹਿਰ ਵਿਚ ਪੈਦਲ ਮਾਰਚ ਕਰਕੇ ਸੜਕਾਂ ਰੋਕੀਆਂ। ਟੈਕਸੀ ਚਾਲਕਾਂ ਨੇ ਆਪਣੀਆਂ ਹੱਕੀ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

ਓਧਰ ਅੰਮ੍ਰਿਤਸਰ ਵਿੱਚ ਵੀ ਗੋਲਡਨ ਗੇਟ ‘ਤੇ ਟੈਕਸੀ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਆਲ ਇੰਡੀਆ ਪੰਜਾਬ ਟੈਕਸੀ ਟ੍ਰੇਡ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਪ੍ਰਧਾਨ ਸੋਨੂੰ ਨਿਮਾਣਾ ਦੀ ਅਗਵਾਈ ਹੇਠ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ‘ਚ ਆਜ਼ਾਦ ਟੈਕਸੀ ਯੂਨੀਅਨ ਦੀ ਅਗਵਾਈ ਵਿਚ ਟੈਕਸੀ ਚਾਲਕਾਂ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਤੇ ਪੈਦਲ ਮਾਰਚ ਕੀਤਾ ਗਿਆ।

- Advertisement -

Share this Article
Leave a comment