ਪਹਿਲੀ ਵਾਰ ਗੁਰੂ ਕੀ ਨਗਰੀ ਵਿਖੇ ਕਰਵਾਇਆ ਜਾ ਰਿਹਾ ਹੈ 10ਵਾਂ ਸਲਾਨਾ ‘ਸਿੱਖ ਅਵਾਰਡ’

TeamGlobalPunjab
2 Min Read

ਅੰਮ੍ਰਿਤਸਰ, ਪਹਿਲੀ ਵਾਰ 10ਵੇਂ ਸਲਾਨਾ ‘ਸਿੱਖ ਅਵਾਰਡ’ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਅਵਾਰਡ ਸਮਾਗਮ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਾਂ ਦੀ ਪਹਿਚਾਣ ਅਤੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਤ ਕਰਦਾ ਹੈ। ਯੂਕੇ ‘ਚ ਸਥਿਤ ਇਕ ਐਨਜੀਓ ‘ਦ ਸਿੱਖ ਗਰੁੱਪ’ 16 ਨਵੰਬਰ ਨੂੰ ਨਵੀਨੀਕਰਨ ਕੀਤੇ ਗੋਬਿੰਦਗੜ੍ਹ ਕਿਲ੍ਹੇ ਵਿਖੇ ਇਸ ਸਮਾਗਮ ਦਾ ਆਯੋਜਨ ਕਰੇਗੀ। ਇਸ ਸਮਾਗਮ ‘ਚ ਦੁਨੀਆ ਭਰ ਦੇ 100 ਸਿੱਖਾਂ ਨੂੰ ਸਨਮਾਨਤ ਕੀਤਾ ਜਾਵੇਗਾ।

ਜੇਤੂਆਂ ਦੀ ਚੋਣ ਸਿੱਖਿਆ, ਮਨੋਰੰਜਨ, ਧਾਰਮਿਕ ਖੇਤਰਾਂ, ਕਾਰੋਬਾਰ, ਮੀਡੀਆ, ਖੇਡਾਂ ਦੇ ਨਾਲ ਨਾਲ ਚੈਰੀਟੀ ਦੇ ਖੇਤਰਾਂ ‘ਚੋਂ ਕੀਤੀ ਜਾਵੇਗੀ।

ਦ ਸਿੱਖ ਗਰੁੱਪ ਦੇ ਸੰਸਥਾਪਕ ਨਵਦੀਪ ਸਿੰਘ ਨੇ ਕਿਹਾ ਕਿ ਸਾਲ 2010 ‘ਚ ਇਸ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਿੱਖਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਹੁਣ ਇਸ ਨੂੰ ਅੱਗੇ ਵਧਾਉਂਦਿਆਂ 10ਵੇਂ ਸਲਾਨਾ ‘ਸਿੱਖ ਅਵਾਰਡ’ ਦਾ ਆਯੋਜਨ ਕੀਤਾ ਜਾ ਰਿਹਾ ਹੈ।

- Advertisement -

 

ਨਵਦੀਪ ਸਿੰਘ ਨੇ ਕਿਹਾ “ਇਹ ਬਹੁ-ਸਭਿਆਚਾਰਕ ਗਲੋਬਲ ਸਮਾਗਮ ਹੁਣ ਤੱਕ ਦਿੱਲੀ, ਲੰਡਨ, ਟੋਰਾਂਟੋ ਅਤੇ ਨੈਰੋਬੀ ‘ਚ ਆਯੋਜਿਤ ਕੀਤਾ ਜਾ ਚੁੱਕਿਆ ਹੈ ਤੇ ਇਸ ਵਾਰ, ‘ਗੁਰੂ ਦੀ ਨਗਰੀ’ ਤੋਂ ਵਧੀਆ ਹੋਰ ਕੋਈ ਜਗ੍ਹਾ ਨਹੀਂ ਹੋ ਸਕਦੀ, ”।

ਉਨ੍ਹਾਂ ਨੇ ਅੱਗੇ ਕਿਹਾ, “ਸਾਡਾ ਉਦੇਸ਼ ਸਿੱਖ ਕੌਮ ਦੀਆਂ ਵੱਡੀਆਂ ਪ੍ਰਾਪਤੀਆਂ ਦਾ ਸਨਮਾਨ ਕਰਨਾ ਤੇ ਉਨ੍ਹਾਂ ਪ੍ਰਾਪਤੀਆਂ ਦੀਆਂ ਖੁਸ਼ੀਆਂ ਨੂੰ ਮਨਾਉਣਾ ਹੈ।” ਇਸ ਤੋਂ ਇਲਾਵਾ, ਨਾਮਜ਼ਦਗੀਆਂ ਹਾਲੇ ਵੀ ਖੁੱਲ੍ਹੀਆਂ ਹਨ।

ਇਸ ਪ੍ਰੋਗਰਾਮ ਵਿੱਚ ਸਾਰੇ ਧਰਮਾਂ ਦੇ 500 ਤੋਂ ਵੱਧ ਮਹਿਮਾਨਾਂ ਦੇ ਨਾਲ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਸ਼ਖਸੀਅਤਾਂ ਤੋਂ ਲੈ ਕੇ ਕਮਿਊਨਿਟੀ ਨਾਇਕਾਂ, ਮਸ਼ਹੂਰ ਹਸਤੀਆਂ, ਸ਼ਖਸੀਅਤਾਂ ਤੇ ਖੇਡ ਸਿਤਾਰੇ ਤੱਕ ਸ਼ਾਮਲ ਹੋਣਗੇ।

- Advertisement -

ਸਿੰਘ ਨੇ ਅੱਗੇ ਕਿਹਾ ਕਿ ਇਸ ਮੌਕੇ ਭਾਰਤ, ਅਮਰੀਕਾ, ਯੂਕੇ ਅਤੇ ਕੀਨੀਆ ਤੋਂ ਏਲੀਟ ਕਾਰੋਬਾਰੀ ਵੀ ਸ਼ਾਮਲ ਹੋਣਗੇ।

ਮੁੱਖ ਮੰਤਰੀ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਮੁਖੀ, ਧਾਰਮਿਕ ਸੰਸਥਾਵਾਂ, ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਖੀ ਅਤੇ ਅਕਾਲ ਤਖਤ ਦੇ ਜਥੇਦਾਰ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।

ਨਾਮਜ਼ਦਗੀ ਲਈ ਅਰਜ਼ੀ ਕਿਵੇਂ ਭਰਨੀ ਹੈ?
ਕੋਈ ਵੀ ਵਿਅਕਤੀ ਜਿਸ ਦੇ ਨਾਮ ਤੋਂ ਬਾਅਦ “ਕੌਰ” ਜਾਂ “ਸਿੰਘ” ਹੈ ਉਹ ਅਧਿਕਾਰਤ ਵੈਬਸਾਈਟ TheSikhs100.com ‘ਤੇ ਫਾਰਮ ਭਰ ਸਕਦਾ ਹੈ। ਇਸ ਤੋਂ ਇਲਾਵਾ, ਨਾਮਜ਼ਦਗੀ ਜਾਂ ਰਜਿਸਟਰੇਸ਼ਨ ਦੀ ਕੋਈ ਫੀਸ ਨਹੀਂ ਹੈ।

Share this Article
Leave a comment