ਕੇਲਿਆਂ ਦੇ ਲੋਡ ਵਿੱਚ 211 ਪੌਂਡ ਕੌਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਅਦਾਲਤ ‘ਚ ਕਬੂਲ ਕੀਤਾ ਦੋਸ਼

TeamGlobalPunjab
2 Min Read

ਕੈਨੇਡਾ: ਅਮਰੀਕਾ ਤੋਂ ਕੈਨੇਡਾ ਵਿਚ ਦਾਖਲ ਹੁੰਦਿਆ ਇਸ ਸਾਲ 30 ਜਨਵਰੀ ਨੂੰ ਯੂ.ਐਸ. ਬਾਰਡਰ ਪ੍ਰੋਟੇਕਸ਼ਨ ਏਜੰਟਾਂ ਵੱਲੋਂ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਫੜਿਆ ਗਿਆ ਸੀ। 39 ਸਾਲਾਂ ਪੰਜਾਬੀ ਡਰਾਈਵਰ ਗੁਰਪਾਲ ਸਿੰਘ ਗਿੱਲ ਨੂੰ ਕੇਲਿਆਂ ਦੇ ਲੋਡ ਵਿੱਚ 211 ਪੌਂਡ ਤਕਰੀਬਨ 96 ਕਿਲੋ ਕੌਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਰਪਾਲ ਸਿੰਘ ਗਿੱਲ ਨੇ  ਸਥਾਨਕ ਅਦਾਲਤ ਵਿਚ ਆਪਣੇ ਦੋਸ਼ ਕਬੂਲ ਕਰ ਲਏ ਗਏ ਹਨ।

ਡਰਾਈਵਰ ਗੁਰਪਾਲ ਸਿੰਘ ਗਿੱਲ ਕੈਲਗਰੀ  ‘ਚ ਰਹਿੰਦਾ ਹੈ।  ਟਰੱਕ ਡਰਾਈਵਰ ਗੁਰਪਾਲ ਸਿੰਘ ਗਿੱਲ ਨੂੰ ਬਾਰਡਰ ‘ਤੇ ਅਧਿਕਾਰੀਆਂ ਨੇ ਫੜਿਆ ਸੀ। ਅਮਰੀਕਾ ਦੇ ਸੂਬੇ ਮੋਨਟਾਨਾ ਦੀ ਪੋਰਟ ਆਫ ਐਂਟਰੀ ਵਿਖੇ ਅਮਰੀਕੀ ਅਧਿਕਾਰੀਆਂ ਵੱਲੋਂ ਕੈਨੇਡਾ ਵਿਚ ਦਾਖਲ ਹੁੰਦਿਆ ਇਸ ਟਰੱਕ ਦੀ ਜਾਂਚ ਪੜਤਾਲ ਕਰਨ ਦੌਰਾਨ ਉਸ ਦੇ ਟਰੱਕ ਵਿਚੋਂ ਸ਼ੱਕੀ 7 ਡੱਬੇ ਬਰਾਮਦ ਕੀਤੇ ਗਏ ਸਨ। ਜਿਸ ਵਿੱਚ 211 ਪੌਂਡ ਕੋਕੀਨ ਸੀ।

ਇਹ ਕੇਲਿਆਂ ਦਾ ਲੌਡ ਉਹ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਤੋਂ ਕੈਲਗਰੀ  ਨੂੰ ਲਿਆ ਰਿਹਾ ਸੀ। ਹੁਣ ਗੁਰਪਾਲ ਸਿੰਘ ਗਿੱਲ ਨੂੰ ਅਦਾਲਤ ਵੱਲੋਂ 5 ਸਾਲ ਤੋਂ ਲੈ ਕੇ 40 ਸਾਲ ਤੱਕ ਦੀ ਕੈਦ ਅਤੇ 5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

- Advertisement -

ਸਹਾਇਕ ਅਮਰੀਕੀ ਅਟਾਰਨੀ ਜੇਸਿਕਾ ਏ ਬੇਟਲੀ ਇਸ ਕੇਸ ਦੀ ਪੈਰਵੀ ਕਰ ਰਹੀ ਹੈ।ਜਿਸਦੀ ਜਾਂਚ ਹੋਮਲੈਂਡ ਸਿਕਿਉਰਟੀ ਇਨਵੈਸਟੀਗੇਸ਼ਨ ਅਤੇ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੁਆਰਾ ਕੀਤੀ ਗਈ ਸੀ।ਗਿੱਲ ਦੀ ਸਜ਼ਾ 30 ਸਤੰਬਰ ਲਈ ਨਿਰਧਾਰਤ ਕੀਤੀ ਗਈ ਹੈ, ਪਰ ਅਗਲੀ ਕਾਰਵਾਈ ਤੱਕ ਉਸਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ।

Share this Article
Leave a comment