ਹਿੰਦੂ ਸਮਾਜ ਤੋਂ ਮੁਆਫੀ ਮੰਗਣ ਪਹੁੰਚੇ ਪੰਜਾਬੀ ਗਾਇਕ ਜੀ ਖ਼ਾਨ ਨਾਲ ਮੰਦਿਰ ‘ਚ ਹੱਥੋਪਾਈ

Rajneet Kaur
2 Min Read

ਨਿਊਜ਼ ਡੈਸਕ: ਹਿੰਦੂ ਸਮਾਜ ਤੋਂ ਮਾਫ਼ੀ ਮੰਗਣ ਪਹੁੰਚੇ ਪੰਜਾਬੀ ਗਾਇਕ ਜੀ ਖ਼ਾਨ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਗਣਪਤੀ ਵਿਸਰਜਨ ਵਿੱਚ ਅਸ਼ਲੀਲ ਗੀਤ ਗਾਉਣ ਤੋਂ ਬਾਅਦ ਲੋਕਾਂ ਦੁਆਰਾ ਲਗਾਤਾਰ ਕਲਾਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।  ਪੰਜਾਬੀ ਗਾਇਕ ਜੀ ਖਾਨ ਵੱਲੋਂ ਗਾਏ ਗੀਤ ਤੋਂ ਬਾਅਦ ਉਸ ਨੂੰ ਮੁਆਫ਼ ਕਰਨ ਲਈ ਹਿੰਦੂ ਜਥੇਬੰਦੀਆਂ ਆਹਮੋ-ਸਾਹਮਣੇ ਆ ਗਈਆਂ ਹਨ।

ਸ਼ਹਿਰ ਦੇ ਮਸ਼ਹੂਰ ਸਾਂਗਲਾ ਵਾਲਾ ਸ਼ਿਵਾਲਾ ਮੰਦਿਰ ‘ਚ ਐਤਵਾਰ ਨੂੰ ਜੀ ਖ਼ਾਨ ਨਾਲ ਹੱਥੋਪਾਈ ਹੋ ਗਈ। ਉੱਥੇ ਕੁਝ ਜਥੇਬੰਦੀਆਂ ਨੇ ਜੀ ਖ਼ਾਨ ਨੂੰ ਮੁਆਫੀ ਦੇਣ ਦਾ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਕਾਰਨ ਮੰਦਿਰ ਦੇ ਬਾਹਰ ਮਾਹੌਲ ਤਣਾਅਪੂਰਨ ਬਣ ਗਿਆ ।

ਜਾਣਕਾਰੀ ਮੁਤਾਬਿਕ ਸ਼ਿਵ ਸੈਨਾ ਪੰਜਾਬ ਦੀ ਤਰਫੋਂ ਗਾਇਕ ਨੂੰ ਮਾਫੀ ਦੇਣ ਲਈ ਸਾਂਗਲਾ ਦੇ ਸ਼ਿਵਾਲਾ ਮੰਦਰ ਵਿੱਚ ਬੁਲਾਇਆ ਗਿਆ ਸੀ। ਉਸਨੇ ਮੰਦਰ ਦੇ ਪ੍ਰਬੰਧਕ ਮਹੰਤ ਨਰਾਇਣ ਪੁਰੀ ਦੇ ਸਾਹਮਣੇ ਸਾਰੇ ਹਿੰਦੂਆਂ ਤੋਂ ਮੁਆਫੀ ਵੀ ਮੰਗੀ ਸੀ। ਪਰ ਬਾਅਦ ਵਿੱਚ ਹਿੰਦੂਆਂ ਦਾ ਇੱਕ ਹੋਰ ਸਮੂਹ ਬਾਹਰ ਇਕੱਠਾ ਹੋਣਾ ਸ਼ੁਰੂ ਹੋ ਗਿਆ। ਜਿਉਂ ਹੀ ਜੀ ਖਾਨ ਉੱਥੋਂ ਜਾਣ ਲਈ ਕਾਰ ਵਿੱਚ ਬੈਠੇ ਤਾਂ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ। ਉਸ ਨਾਲ ਕੁੱਟਮਾਰ ਦੀ ਕੋਸ਼ਿਸ਼ ਵੀ ਕੀਤੀ ਗਈ। ਬਾਅਦ ‘ਚ ਸ਼ਿਵ ਸੈਨਾ ਪੰਜਾਬ ਦੇ ਕੁਝ ਨੇਤਾਵਾਂ ਅਤੇ ਹੋਰ ਹਿੰਦੂ ਸੰਗਠਨਾਂ ਦੇ ਲੋਕਾਂ ‘ਚ ਤਕਰਾਰ ਹੋ ਗਈ ਅਤੇ ਇਕ-ਦੂਜੇ ‘ਤੇ ਪਥਰਾਅ ਵੀ ਕੀਤਾ ਗਿਆ, ਇੰਨਾ ਹੀ ਨਹੀਂ ਇਕ ਦੂਜੇ ‘ਤੇ ਲਾਠੀਆਂ ਨਾਲ ਹਮਲਾ ਵੀ ਕੀਤਾ ਗਿਆ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment