ਅਮਰੀਕਾ ‘ਚ ਕੋਰੋਨਾ ਵਾਇਰਸ ਕਾਰਨ 11 ਭਾਰਤੀਆਂ ਦੀ ਮੌਤ, ਕਈ ਸੰਕਰਮਿਤ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਘੱਟੋਂ-ਘੱਟ 11 ਭਾਰਤੀਆਂ ਦੀ ਮੌਤ ਹੋ ਗਈ ਹੈ, ਜਦਕਿ 16 ਹੋਰ ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਕਾਰਨ ਅਮਰੀਕਾ ਵਿੱਚ ਹੁਣ ਤੱਕ 14,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਚਾਰ ਲੱਖ ਤੋਂ ਜ਼ਿਆਦਾ ਲੋਕ ਸੰਕਰਮਿਤ ਹਨ।

ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਸੰਕਰਮਣ ਨਾਲ ਜਿਨ੍ਹਾਂ ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ, ਉਹ ਸਾਰੇ ਪੁਰਸ਼ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਦਸ ਨਿਊਯਾਰਕ ਅਤੇ ਨਿਊਜਰਸੀ ਖੇਤਰ ਤੋਂ ਹਨ। ਮ੍ਰਿਤਕਾਂ ‘ਚੋਂ ਚਾਰ ਨਿਊਯਾਰਕ ਸ਼ਹਿਰ ਵਿੱਚ ਟੈਕਸੀ ਡਰਾਈਵਰ ਦੱਸੇ ਜਾ ਰਹੇ ਹਨ।

ਫਲੋਰਿਡਾ ਵਿੱਚ ਇੱਕ ਭਾਰਤੀ ਨਾਗਰਿਕ ਦੀ ਕੋਰੋਨਾਵਾਇਰਸ ਦੇ ਕਾਰਨ ਮੌਤ ਹੋ ਗਈ। ਕੈਲਿਫੋਰਨਿਆ ਅਤੇ ਟੈਕਸਸ ਰਾਜਾਂ ਵਿੱਚ ਅਧਿਕਾਰੀ ਕੁੱਝ ਹੋਰ ਭਾਰਤੀ ਮੂਲ ਦੇ ਲੋਕਾਂ ਦੀ ਨਾਗਰਿਕਤਾ ਦਾ ਵੀ ਪਤਾ ਲਗਾ ਰਹੇ ਹਨ।

ਇਸ ਤੋਂ ਇਲਾਵਾ ਚਾਰ ਔਰਤਾਂ ਸਣੇ 16 ਭਾਰਤੀਆਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ ਅਤੇ ਸਾਰੇ ਇਕਾਂਤਵਾਸ ਵਿੱਚ ਰਹਿ ਰਹੇ ਹਨ। ਉਨ੍ਹਾਂ ‘ਚੋਂ ਅੱਠ ਨਿਊਯਾਰਕ ਤੋਂ, ਤਿੰਨ ਨਿਊਜਰਸੀ ਤੋਂ ਅਤੇ ਬਾਕੀ ਟੈਕਸਸ ਅਤੇ ਕੈਲੀਫੋਰਨੀਆ ਵਰਗੇ ਰਾਜਾਂ ਤੋਂ ਹਨ। ਇਹ ਭਾਰਤੀ ਉਤਰਾਖੰਡ, ਮਹਾਰਾਸ਼ਟਰ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

- Advertisement -

ਕੋਵਿਡ-19 ਨਾਲ ਪ੍ਰਭਾਵਿਤ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਜ਼ਰੂਰੀ ਸਹਾਇਤਾ ਦੇਣ ਲਈ ਭਾਰਤੀ ਦੂਤਾਵਾਸ ਅਤੇ ਅਮਰੀਕਾ ਭਰ ਵਿੱਚ ਸਥਿਤ ਦੂਤਾਵਾਸ ਸਥਾਨਕ ਅਧਿਕਾਰੀਆਂ ਅਤੇ ਭਾਰਤੀ – ਅਮਰੀਕੀ ਸੰਗਠਨਾਂ ਦੇ ਨਾਲ ਮਿਲਕੇ ਕੰਮ ਕਰ ਰਹੇ ਹਨ।

Share this Article
Leave a comment