ਯੂਕਰੇਨ-ਰੂਸ ਜੰਗ ਦੇ 20ਵੇਂ ਦਿਨ ਇੱਕ ਅਮਰੀਕੀ ਪੱਤਰਕਾਰ ਮਾਰਿਆ ਗਿਆ

TeamGlobalPunjab
1 Min Read

ਨਿਊਜ਼ ਡੈਸਕ – ਕੀਵ ਦੇ ਕਸਬੇ ਇਰਪੀਨ ਵਿੱਚ ਇੱਕ 50 ਸਾਲਾ ਅਮਰੀਕੀ ਪੱਤਰਕਾਰ ਬ੍ਰੈਂਟ ਰੇਨੌਡ ਯੂਕਰੇਨ ਦੀ ਜੰਗ ਵਿੱਚ ਮਾਰਿਆ ਗਿਆ ਹੈ। ਇਸ ਜੰਗ ਚ ਇਹ ਦੂਜਾ ਪੱਤਰਕਾਰ ਹੈ ਜਿਸ ਦੀ ਖਬਰਾਂ ਕਵਰ ਕਰਨ ਵੇਲੇ ਮੌਤ ਹੋਈ ਹੈ। ਇਸ ਨਾਲ ਹੀ ਮੀਡੀਆ ਪੇਸ਼ੇਵਰਾਂ ਨੂੰ ਦਰਪੇਸ਼ ਖ਼ਤਰਿਆਂ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ । ਯੂਕਰੇਨ ਉੱਤੇ ਰੂਸੀ ਹਮਲੇ ਦਾ ਅੱਜ 20ਵਾਂ ਦਿਨ ਹੈ।

ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ (OHCHR) ਦੇ ਦਫਤਰ ਨੇ 24 ਫਰਵਰੀ ਤੋਂ 13 ਮਾਰਚ ਤੱਕ ਯੂਕਰੇਨ ਵਿੱਚ 1,663 ਨਾਗਰਿਕ ਹਮਲੇ ਦੀ ਚਪੇਟ ਚ ਆਏ ਹਨ। ਇਸ ਵਿੱਚ 596 ਲੋਕ ਮਾਰੇ ਗਏ ਅਤੇ 1,067 ਜ਼ਖਮੀ ਹੋਏ ਹਨ। ਮਾਰੇ ਜਾਣ ਵਾਲਿਆਂ ਚ 124 ਮਰਦ, 85 ਔਰਤਾਂ, 6 ਕੁੜੀਆਂ, ਅਤੇ 10 ਲੜਕੇ ਹਨ ਤੇ ਇਸ ਦੇ ਨਾਲ ਹੀ 27 ਬੱਚੇ ਅਤੇ 344 ਬਾਲਿਗ ਹਨ, ਜਿਨ੍ਹਾਂ ਦਾ ਲਿੰਗ ਅਜੇ ਪਤਾ ਨਹੀਂ ਚੱਲ ਸਕਿਆ ਹੈ। ਇਸ ਦੇ ਇਲਾਵਾ ਕੁੱਲ 1,067 ਜ਼ਖਮੀ ਹੋਏ ਜਿਸ ਚ 97 ਪੁਰਸ਼, 69 ਔਰਤਾਂ, 14 ਲੜਕੀਆਂ, ਅਤੇ 4 ਲੜਕੇ, ਨਾਲ ਹੀ 39 ਬੱਚੇ ਅਤੇ 844 ਬਾਲਗ ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ ।

Share this Article
Leave a comment