ਸਰਕਾਰ ਨੇ ਆਰਥਿਕ ਤੌਰ ‘ਤੇ ਬਿਜਨਸ ਕਮਿਊਨਟੀ ਨੂੰ ਦਿੱਤੀ ਰਾਹਤ: ਨੀਨਾ ਤਾਂਗੜੀ

TeamGlobalPunjab
1 Min Read

ਮਿਸੀਸਾਗਾ ਸਟ੍ਰੀਟਸ ਵਿਲ ਤੋਂ ਐਮਪੀਪੀ ਨੀਨਾ ਤਾਂਗੜੀ ਵੱਲੋਂ ਫੈਡਰੇਸ਼ਨ ਆਫ ਪੁਰਤਗਿਜ਼-ਕੈਨੇਡਾ ਬਿਜਨਸ ਪ੍ਰੋਫੈਸ਼ਨਲਜ਼ ਦੇ ਨੁਮਾਇੰਦਿਆ ਨਾਲ ਵੀਡਿਓ ਕਾਲ ਰਾਹੀਂ ਗੱਲਬਾਤ ਕੀਤੀ ਗਈ। ਜਿੱਥੇ ਉਨ੍ਹਾਂ ਪ੍ਰੀਮੀਅਰ ਫੋਰਡ ਸਰਕਾਰ ਵੱਲੋਂ ਬਿਜਨਸ ਅਦਾਰਿਆਂ ਲਈ ਚੁੱਕੇ ਕਦਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਫੈਡਰਲ ਸਰਕਾਰ ਦੀ ਸਹਾਇਤਾ ਨਾਲ ਵੀ ਓਨਟਾਰੀਓ ਸਰਕਾਰ ਵੱਲੋਂ ਆਰਥਿਕ ਤੌਰ ‘ਤੇ ਬਿਜਨਸ ਕਮਿਊਨਟੀ ਨੂੰ ਰਾਹਤ ਦਿੱਤੀ ਗਈ ਹੈ।ਕਾਬਿਲੇਗੌਰ ਹੈ ਕਿ ਲਾਕਡਾਊਨ ਦੇ ਦਰਮਿਆਨ ਹੀ ਸਰਕਾਰ ਨੂੰ ਅਹਿਸਾਸ ਹੋ ਗਿਆ ਸੀ ਕਿ ਜਿਆਦਾ ਦੇਰ ਤੱਕ ਲੋਕਾਂ ਨੂੰ ਘਰਾਂ ਵਿਚ ਨਹੀਂ ਬੈਠਾਇਆ ਜਾ ਸਕਦਾ। ਕਿਉਂ ਕਿ ਇਸ ਨਾਲ ਜਿਥੇ ਲੋਕ ਘਰਾਂ ਵਿਚ ਰਹਿ ਕੇ ਅੱਕ-ਥੱਕ ਚੁੱਕੇ ਨੇ ਉਥੇ ਹੀ ਘਰੇਲੂ ਝਗੜੇ ਵੀ ਬਹੁਤ ਜਿਆਦਾ ਵੱਧ ਰਹੇ ਹਨ। ਸਭ ਤੋਂ ਅਹਿਮ ਗੱਲ ਜੋ ਅਰਥ ਵਿਵਸਥਾ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਕਿਉਂ ਕਿ ਦੇਸ਼ ਦੀ ਅਰਥ ਵਿਵਸਥਾ ਹੋਰਨਾਂ ਦੇਸ਼ਾਂ ਦੀ ਤਰਾਂ ਕੈਨੇਡਾ ਦੀ ਵੀ ਬਹੁਤੀ ਚੰਗੀ ਹਾਲਤ ਵਾਲੀ ਨਹੀਂ ਰਹੀ। ਇਸ ਲਈ ਸਰਕਾਰ ਦੇ ਨੁਮਾਇੰਦੇ ਇਹ ਰਣਨੀਤੀਆਂ ਬਣਾ ਰਹੇ ਹਨ ਕਿ ਲੋਕਾਂ ਨੂੰ ਕੰਮ-ਕਾਜ ਕਰਨ ਦੀ ਢਿੱਲ ਦਿਤੀ ਜਾਵੇ ਪਰ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਜਾਵੇ। ਇਸਤੋਂ ਇਲਾਵਾ ਸਰਕਾਰ ਹੋਰ ਵੀ ਕਈ ਰਣਨੀਤੀਆਂ ਬਣਾ ਰਹੀ ਹੈ ਤਾਂ ਜੋ ਇਸ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਸਾਹਮਣਾ ਕਰਦੇ ਹੋਏ ਹੀ ਅੱਗੇ ਵਧਿਆ ਜਾ ਸਕੇ।

Share this Article
Leave a comment