ਕੈਨਡਾ ‘ਚ 18 ਸਾਲਾ ਪੰਜਾਬੀ ਨੌਜਵਾਨ ਦੀ ਹੋਈ ਮੌਤ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ਤੋਂ ਫਿਰ ਮੰਦਭਾਗੀ ਖਬਰ ਸਾਹਮਣੇ ਆਈ ਹੈ।ਮਾਪਿਆ ਤੋਂ ਦੂਰ ਗਿਆ ਮਹਿਜ਼ 18 ਸਾਲਾ ਗੁਰਜੋਤ ਸਿੰਘ, ਜਿਸਨੇ ਆਪਣੇ ਚੰਗੇ ਭੱਵਿਖ ਲਈ ਕਈ ਸੁਪਨੇ ਸੰਜੋਏ ਹੋਏ ਸਨ।ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਸਰੀ ਆਇਆ ਸੀ। ਸਰੀ ਵਿੱਚ ਸਿਰਫ ਇੱਕ ਮਹੀਨਾ ਪਹਿਲਾਂ ਆਏ ਗੁਰਜੋਤ ਸਿੰਘ ਦੀ ਦਿਲ ਦੀ ਧੜਕਣ ਰੁੱਕ ਜਾਣ ਕਾਰਨ ਮੌਤ ਹੋ ਗਈ। ਗੁਰਜੋਤ ਸਿੰਘ, ਬੁਡਲਾਢਾ ਦੇ ਨਜਦੀਕੀ ਪਿੰਡ ਬਖਸ਼ੀਵਾਲਾ ਦਾ ਰਹਿਣ ਵਾਲਾ ਸੀ ਤੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ।

ਗੁਰਜੋਤ ਸਿੰਘ ਸਤੰਬਰ 2022 ‘ਚ ਅਲੈਗਜ਼ੈਂਡਰ ਕਾਲਜ ਵਿੱਚ ਆਪਣੀ ਪੜ੍ਹਾਈ ਲਈ ਆਇਆ ਸੀ। ਕੁਝ ਦਿਨਾਂ ਬਾਅਦ, ਉਹ ਬਿਮਾਰ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਸਿਹਤ ਖਰਾਬ ਹੋਣ ਕਾਰਨ ਉਹ 3 ਜਨਵਰੀ 2023 ਨੂੰ ਆਪਣੇ ਪਿੰਡ ਬਖਸ਼ੀਵਾਲਾ ਵਾਪਿਸ ਆ ਗਿਆ । ਠੀਕ ਹੋਣ ਤੋਂ ਬਾਅਦ ਗੁਰਜੋਤ 20 ਜਨਵਰੀ 2023 ਨੂੰ ਵਾਪਿਸ ਕੈਨੇਡਾ ਗਿਆ ਸੀ।  ਜਿਸ ਤੋਂ ਬਾਅਦ 6 ਫਰਵਰੀ 2023 ਨੂੰ ਅਚਾਨਕ ਗੁਰਜੋਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਗੁਰਜੋਤ ਦੇ ਮਾਪਿਆਂ ਵਲੋਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਦੇ ਮ੍ਰਿਤਕ ਪੁੱਤ ਦੀ ਦੇਹ ਨੂੰ ਭਾਰਤ ‘ਚ ਜਲਦ ਵਾਪਿਸ ਲਿਆਂਦਾ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment