ਸੁਪਰੀਮ ਕੋਰਟ ‘ਚ ਕੋਰੋਨਾ ਦੀ ਦਸਤਕ, 4 ਜੱਜ ਤੇ 150 ਕਰਮਚਾਰੀ ਪਾਜ਼ੀਟਿਵ

TeamGlobalPunjab
1 Min Read

ਨਵੀਂ ਦਿੱਲੀ: ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਵਿਚਾਲੇ, ਸੁਪਰੀਮ ਕੋਰਟ ਦੇ ਚਾਰ ਜੱਜ ਅਤੇ ਲਗਭਗ 5 ਪ੍ਰਤੀਸ਼ਤ ਸਟਾਫ ਕੋਵਿਡ -19 ਤੋਂ ਸੰਕਰਮਿਤ ਹੋ ਗਿਆ ਹੈ। ਸੁਪਰੀਮ ਕੋਰਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ 32 ਜੱਜਾਂ ਵਿੱਚੋਂ ਘੱਟੋ-ਘੱਟ ਚਾਰ ਜੱਜ ਅਤੇ ਲਗਭਗ 3000 ਕਰਮਚਾਰੀਆਂ ਵਿੱਚੋਂ 150 ਇਸ ਵੇਲੇ ਵਾਇਰਸ ਨਾਲ ਸੰਕਰਮਿਤ ਹਨ।

ਦੱਸਣਯੋਗ ਹੈ ਕਿ ਕੋਵਿਡ-19 ਟੈਸਟਿੰਗ ਸਹੂਲਤ ਸੁਪਰੀਮ ਕੋਰਟ ਅੰਦਰ ਸਥਾਪਤ ਕੀਤੀ ਗਈ ਹੈ ਅਤੇ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹੀ ਰਹਿੰਦੀ ਹੈ। ਕੇਸਾਂ ਦੀ ਗਿਣਤੀ ਵਿੱਚ ਅਚਾਨਕ ਵਾਧੇ ਦੇ ਮੱਦੇਨਜ਼ਰ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ, ਹੁਕਮ ਦਿੱਤੇ ਗਏ ਹਨ ਕਿ ਰਜਿਸਟਰੀ ਸਟਾਫ, ਤਾਲਮੇਲ ਏਜੰਸੀਆਂ ਦੇ ਕਰਮਚਾਰੀ, ਵਕੀਲ ਅਤੇ ਉਨ੍ਹਾਂ ਦੇ ਕਰਮਚਾਰੀ ਆਦਿ, ਖਾਸ ਤੌਰ ‘ਤੇ ਉਹ ਲੋਕ ਜਿੰਨ੍ਹਾਂ ਵਿੱਚ ਲੱਛਣ ਹਨ ਤਾਂ ਉਹ ਕੋਵਿਡ 19 ਲਈ ਟੈਸਟਿੰਗ ਕਰਵਾਉਣ।

2 ਜਨਵਰੀ ਨੂੰ, ਸਿਖਰਲੀ ਅਦਾਲਤ ਨੇ ਸੰਕਰਮਣ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ 3 ਜਨਵਰੀ ਤੋਂ ਦੋ ਹਫ਼ਤਿਆਂ ਲਈ ਸਾਰੀਆਂ ਸੁਣਵਾਈਆਂ ਡਿਜੀਟਲ ਤਰੀਕੇ ਨਾਲ ਕਰਨ ਦਾ ਫੈਸਲਾ ਕੀਤਾ ਸੀ।

Share this Article
Leave a comment