CAATSA ਤਹਿਤ ਭਾਰਤ ‘ਤੇ ਪਾਬੰਦੀ ਲਗਾਉਣਾ ਬੇਵਕੂਫੀ ਹੋਵੇਗੀ, ਸਬੰਧਾਂ ਨੂੰ ਸੁਧਾਰਨਾ ਬਾਇਡਨ- ਅਮਰੀਕੀ ਸੰਸਦ ਮੈਂਬਰ

TeamGlobalPunjab
2 Min Read

ਵਾਸ਼ਿੰਗਟਨ- ਅਮਰੀਕੀ ਸੰਸਦ ਮੈਂਬਰ ਨੇ ਬਾਇਡਨ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਰੂਸ ਤੋਂ ਐੱਸ-400 ਮਿਜ਼ਾਈਲਾਂ ਖਰੀਦਣ ਲਈ ਦੰਡਕਾਰੀ ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨ ਐਕਟ (ਸੀਏਏਟੀਐੱਸਏ) ਤਹਿਤ ਭਾਰਤ ‘ਤੇ ਕੋਈ ਪਾਬੰਦੀਆਂ ਲਾਉਣਾ ਮੂਰਖਤਾ ਹੋਵੇਗੀ। ਦੱਸ ਦਈਏ ਕਿ ਰੂਸ ਤੋਂ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖਰੀਦ ਨੂੰ ਲੈ ਕੇ CAATSA ਕਾਨੂੰਨ ਤਹਿਤ ਭਾਰਤ ‘ਤੇ ਪਾਬੰਦੀਆਂ ਲਗਾਉਣ ਦੀ ਚਰਚਾ ਚੱਲ ਰਹੀ ਹੈ।

ਸੈਨੇਟਰ ਟੇਡ ਕਰੂਜ਼ ਨੇ ਸੀਨੇਟ ਦੀ ਵਿਦੇਸ਼ ਸਬੰਧ ਕਮੇਟੀ ਦੁਆਰਾ ਲੰਬਿਤ ਨਾਮਜ਼ਦਗੀ ‘ਤੇ ਸੁਣਵਾਈ ਦੌਰਾਨ ਕਿਹਾ, “ਇਸ ਤਰ੍ਹਾਂ ਦੀਆਂ ਰਿਪੋਰਟਾਂ ਹਨ ਕਿ ਬਾਇਡਨ ਪ੍ਰਸ਼ਾਸਨ ਭਾਰਤ ਦੇ ਖਿਲਾਫ CAATSA ਪਾਬੰਦੀਆਂ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ।” ਇਹ ਇੱਕ ਅਜਿਹਾ ਫੈਸਲਾ ਹੈ ਜੋ ਮੇਰੇ ਖਿਆਲ ਵਿੱਚ ਅਸਾਧਾਰਨ ਮੂਰਖਤਾ ਵਾਲਾ ਹੋਵੇਗਾ।

ਸੈਨੇਟ ਵਿੱਚ ਟੈਕਸਾਸ ਰਾਜ ਦੀ ਨੁਮਾਇੰਦਗੀ ਕਰਨ ਵਾਲੇ ਕਰੂਜ਼ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਦੇ ਅਧੀਨ ਪਿਛਲੇ ਹਫ਼ਤੇ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧ ਵਿਗੜ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ, ‘ਭਾਰਤ ਕਈ ਖੇਤਰਾਂ ਵਿੱਚ ਇੱਕ ਮਹੱਤਵਪੂਰਨ ਸਹਿਯੋਗੀ ਹੈ। ਅਮਰੀਕਾ-ਭਾਰਤ ਗਠਜੋੜ ਹਾਲ ਹੀ ਦੇ ਸਾਲਾਂ ਵਿੱਚ ਚੌੜਾ ਅਤੇ ਡੂੰਘਾ ਹੋਇਆ ਹੈ, ਪਰ ਬਾਇਡਨ ਪ੍ਰਸ਼ਾਸਨ ਵਿੱਚ ਸਬੰਧ ਵਿਗੜ ਗਏ ਹਨ।

ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖਿਲਾਫ਼ ਵੋਟ ਨਾ ਪਾਉਣ ਦੇ ਭਾਰਤ ਦੇ ਫੈਸਲੇ ਦਾ ਵੀ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਇਕੱਲਾ ਅਜਿਹਾ ਦੇਸ਼ ਨਹੀਂ ਹੈ, ਜਿਸ ਨੇ ਸਾਡੇ ਖਿਲਾਫ਼ ਅਤੇ ਰੂਸ ਦੀ ਨਿੰਦਾ ਦੇ ਖਿਲਾਫ਼ ਵੋਟ ਕੀਤੀ ਹੈ। ਉਨ੍ਹਾਂ ਨੇ ਕਿਹਾ “ਯੂਏਈ ਨੇ ਵੀ ਕੱਲ੍ਹ ਦੀ ਵੋਟ ਵਿੱਚ ਹਿੱਸਾ ਨਹੀਂ ਲਿਆ। ਯੂਏਈ ਅਮਰੀਕਾ ਦਾ ਕਰੀਬੀ ਸਹਿਯੋਗੀ ਹੈ। ਯੂਏਈ ਟਰੰਪ ਪ੍ਰਸ਼ਾਸਨ ਦੌਰਾਨ ਅਬਰਾਹਿਮ ਸਮਝੌਤੇ ਦਾ ਅਹਿਮ ਹਿੱਸਾ ਸੀ। ਯੂਏਈ ਨੇ ਅਮਰੀਕੀ ਅਗਵਾਈ ਹੇਠ ਇਜ਼ਰਾਈਲੀਆਂ ਅਤੇ ਅਰਬ ਨੂੰ ਇਕੱਠਾ ਕੀਤਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment