ਅਮਰੀਕਾ ਨੇ ਭਾਰਤ ਨੂੰ ਦਿੱਤੀ ਧਮਕੀ, ਕਿਹਾ- ਰੂਸ ਦਾ ਸਾਥ ਛੱਡੋ, ਨਹੀਂ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ

TeamGlobalPunjab
2 Min Read

ਵਾਸ਼ਿੰਗਟਨ- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਅਜਿਹੇ ‘ਚ ਸ਼ਾਂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਚ ਭਾਰਤ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਨੂੰ ਭਾਰਤ ਦਾ ਇਹ ਸਟੈਂਡ ਪਸੰਦ ਨਹੀਂ ਆ ਰਿਹਾ ਹੈ। ਅਜਿਹੇ ‘ਚ ਵ੍ਹਾਈਟ ਹਾਊਸ ਦੀ ਰਾਸ਼ਟਰੀ ਆਰਥਿਕ ਪਰਿਸ਼ਦ ਦੇ ਨਿਰਦੇਸ਼ਕ ਬ੍ਰਾਇਨ ਡੀਸ ਨੇ ਭਾਰਤ ਨੂੰ ਰੂਸ ਨਾਲ ਗਠਜੋੜ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਡੀਸ ਨੇ ਕਿਹਾ ਹੈ ਕਿ ਭਾਰਤ ਨੂੰ ਮਾਸਕੋ ਨਾਲ ਗਠਜੋੜ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।

ਰਾਸ਼ਟਰਪਤੀ ਜੋਅ ਬਾਇਡਨ ਦੇ ਚੋਟੀ ਦੇ ਆਰਥਿਕ ਸਲਾਹਕਾਰ ਨੇ ਕਿਹਾ ਕਿ ਯੂਕਰੇਨ ‘ਤੇ ਹਮਲੇ ਤੋਂ ਬਾਅਦ ਨਵੀਂ ਦਿੱਲੀ ਦੀ ਪ੍ਰਤੀਕਿਰਿਆ ਤੋਂ ਅਮਰੀਕਾ ਨਿਰਾਸ਼ ਹੈ। ਅਸੀਂ ਚੀਨ ਅਤੇ ਭਾਰਤ ਦੋਵਾਂ ਦੇ ਫੈਸਲਿਆਂ ਤੋਂ ਨਿਰਾਸ਼ ਹਾਂ। ਜਿੱਥੇ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨੇ ਯੂਕਰੇਨ ਦੇ ਖਿਲਾਫ਼ ਜੰਗ ਦੇ ਜਵਾਬ ‘ਚ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾਈਆਂ ਸਨ। ਇਸ ਦੇ ਨਾਲ ਹੀ ਭਾਰਤ ਨੇ ਇਨਕਾਰ ਕਰ ਦਿੱਤਾ ਅਤੇ ਰੂਸ ਤੋਂ ਤੇਲ ਦੀ ਦਰਾਮਦ ਕਰਨਾ ਜਾਰੀ ਰੱਖਿਆ।

ਉਨ੍ਹਾਂ ਕਿਹਾ ਕਿ ਹਮਲੇ ‘ਤੇ ਨਵੀਂ ਦਿੱਲੀ ਦੀ ਪ੍ਰਤੀਕਿਰਿਆ ਵਾਸ਼ਿੰਗਟਨ ਨਾਲ ਉਸ ਦੇ ਸਬੰਧਾਂ ਨੂੰ ਪੇਚੀਦਾ ਬਣਾ ਰਹੀ ਹੈ। ਦੱਸ ਦੇਈਏ ਕਿ ਡੀਜ਼ ਦੀ ਇਹ ਟਿੱਪਣੀ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਦੇ ਪਿਛਲੇ ਹਫ਼ਤੇ ਅਧਿਕਾਰੀਆਂ ਨਾਲ ਮੀਟਿੰਗ ਲਈ ਭਾਰਤ ਆਉਂਣ ਤੋਂ ਬਾਅਦ ਆਈ ਹੈ।

ਇਸ ਹਫ਼ਤੇ ਦੇ ਸ਼ੁਰੂ ਵਿੱਚ, ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਦੌਰੇ ਦੌਰਾਨ ਦਲੀਪ ਨੇ ਆਪਣੇ ਹਮਰੁਤਬਾ ਨੂੰ ਸਪੱਸ਼ਟ ਕੀਤਾ ਕਿ ਅਸੀਂ ਰੂਸੀ ਊਰਜਾ ਅਤੇ ਹੋਰ ਸਮਾਨ ਦੀ ਦਰਾਮਦ ਵਿੱਚ ਤੇਜ਼ੀ ਲਿਆਉਣ ਜਾਂ ਵਧਾਉਣਾ ਭਾਰਤ ਦੇ ਹਿੱਤ ਵਿੱਚ ਨਹੀਂ ਸਮਝਦੇ। ਹਾਲਾਂਕਿ, ਇਹ ਵੀ ਕਿਹਾ ਗਿਆ ਸੀ ਕਿ ਅਮਰੀਕਾ ਅਤੇ 7 ਦੇਸ਼ਾਂ ਦੇ ਹੋਰ ਸਮੂਹ ਭਾਰਤ ਨਾਲ ਸਹਿਯੋਗ ਜਾਰੀ ਰੱਖਣਗੇ। ਭਾਰਤ ਅਤੇ ਅਮਰੀਕਾ ਭੋਜਨ ਸੁਰੱਖਿਆ ਅਤੇ ਵਿਸ਼ਵ ਊਰਜਾ ‘ਤੇ ਵਿਆਪਕ ਸਹਿਯੋਗ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਰੂਸੀ ਤੇਲ ਅਤੇ ਹਥਿਆਰਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਖਰੀਦਦਾਰ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment