ਅਮਰੀਕਾ ਨੇ ਚੀਨ ਖਿਲਾਫ ਲਿਆ ਵੱਡਾ ਫੈਸਲਾ, ਕਰਤਾ ਇਹ ਵੱਡਾ ਐਲਾਨ

TeamGlobalPunjab
1 Min Read

ਖ਼ਬਰ ਹੈ ਕਿ ਵਾਈਟ ਹਾਉਸ ਨੇ ਕਿਹਾ ਹੈ ਕਿ ਜੇਕਰ ਚੀਨ ਨਾਲ ਉਨ੍ਹਾਂ ਦਾ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਹੋ ਸਕਦਾ ਹੈ ਕਿ ਅਮਰੀਕਾ ਮੌਜੂਦਾ ਟੈਕਸ ਦੀਆਂ ਦਰਾਂ ਵਿੱਚ 50 ਤੋਂ 100 ਪ੍ਰਤੀਸ਼ਤ ਦਾ ਵਾਧਾ ਕਰਕੇ ਚੀਨ ‘ਤੇ ਦਬਾਅ ਬਣਾਏ। ਜਾਣਕਾਰੀ ਮੁਤਾਬਿਕ ਇਸ ਸਬੰਧੀ ਪੁਸ਼ਟੀ ਕਰਦਿਆਂ ਅਮਰੀਕਾ ਦੀ ਚੀਨ ਪਾਲਿਸੀ ਦੇ ਸਲਾਹਕਾਰ ਮਾਇਕਲ ਪਿਲਸਬਰੀ ਨੇ ਕਿਹਾ ਕਿ ਜੇਕਰ ਸਮਝੌਤਾ ਨਹੀਂ ਹੋਇਆ ਤਾਂ ਟਰੰਪ ਮੌਜੂਦਾ ਟੈਕਸ ਨੂੰ ਵਧਾ ਸਕਦੇ ਹਨ ਜਿਸ ਨਾਲ ਟ੍ਰੇਡਵਾਰ ਹੋਰ ਗਹਰੀ ਹੋ ਸਕਦੀ ਹੈ ।

ਦੱਸ ਦਈਏ ਕਿ ਵਿਸ਼ਵ ਦੀਆਂ ਇਹ ਦੋਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਇਸ ਸਮੇਂ ਟ੍ਰੇਡਵਾਰ ਵਿੱਚ ਉਲਝੀਆਂ ਹੋਈਆਂ ਹਨ। ਪਤਾ ਲੱਗਾ ਹੈ ਕਿ ਇਸ ਮਾਮਲੇ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲੇ ਬੀਤੇ ਸਾਲ ਮਾਰਚ ‘ਚ ਚੀਨ ਤੋਂ ਆਯਾਤ ‘ਤੇ ਟੈਰਿਫ 25 ਫੀਸਦੀ ਵਧਾ ਦਿੱਤਾ ਸੀ। ਜਾਣਕਾਰੀ ਮੁਤਾਬਿਕ ਚੀਨ ਅਮਰੀਕਾ ਨੂੰ ਸਲਾਨਾ 250 ਅਰਬ ਡਾਲਰ ਦਾ ਸਾਮਾਨ ਭੇਜਦਾ ਹੈ ਅਤੇ ਚੀਨ ਨੇ ਵੀ ਹੁਣ ਇਸ ਦਾ ਜਵਾਬ ਦਿੰਦਿਆਂ ਇੰਨਾ ਹੀ ਟੈਰਿਫ ਅਮਰੀਕੀ ਸਾਮਾਨ ‘ਤੇ ਲਗਾ ਦਿੱਤਾ ਹੈ। ਦੱਸਣਯੋਗ ਹੈ ਕਿ ਅਮਰੀਕਾ ਚੀਨ ਨੂੰ 110 ਅਰਬ ਡਾਲਰ ਦਾ ਸਾਮਾਨ ਭੇਜਦਾ ਹੈ।

Share this Article
Leave a comment