ਕੈਨੇਡਾ ‘ਚ ਐਮਰਜੰਸੀ ਬੈਨੇਫ਼ਿਟ ਪ੍ਰੋਗਰਾਮ ਤਹਿਤ ਸ਼ੁੱਕਰਵਾਰ ਤੋਂ ਇੰਝ ਅਰਜ਼ੀਆਂ ਦਾਖਲ ਕਰ ਸਕਣਗੇ ਵਿਦਿਆਰਥੀ

TeamGlobalPunjab
3 Min Read

ਕੈਨੇਡਾ ਐਮਰਜੰਸੀ ਸਟੂਡੈਂਟ ਬੇਨੇਫ਼ਿਟ ਪ੍ਰੋਗਰਾਮ ਅਧੀਨ ਸ਼ੁਕਰਵਾਰ ਤੋਂ ਅਰਜ਼ੀਆਂ ਦਾਖਲ ਕੀਤੀਆਂ ਜਾਣਗੀਆਂ ਅਤੇ ਮਈ ਤੋਂ ਅਗਸਤ ਤੱਕ ਵਿਦਿਆਰਥੀਆਂ ਸਣੇ ਹਾਲ ਹੀ ਵਿਚ ਪੜ੍ਹਾਈ ਪੂਰੀ ਕਰਨ ਵਾਲਿਆਂ ਨੂੰ 1250 ਡਾਲਰ ਪ੍ਰਤੀ ਮਹੀਨਾ ਮਿਲਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿਤੀ। ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫ਼ਿਟ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਵੀ ਆਪਣੀ ਜਨਮ ਤਰੀਕ ਦੇ ਆਧਾਰ ‘ਤੇ ਅਰਜ਼ੀਆਂ ਦਾਖ਼ਲ ਕਰਨ ਦੀ ਹਦਾਇਤ ਦਿਤੀ ਗਈ ਹੈ। ਜਿਸ ਤਰ੍ਹਾਂ ਜਿਸ ਵਿਦਿਆਰਥੀ ਦੀ ਜਨਮ ਤਰੀਕ ਜਨਵਰੀ ਤੋਂ ਮਾਰਚ ਵਿੱਚ ਆਉਂਦੀ ਹੈ, ਉਹ ਪਹਿਲੇ ਦਿਨ ਅਰਜ਼ੀਆਂ ਦਾਖ਼ਲ ਕਰਨ ਜਦਕਿ ਇਸ ਤੋਂ ਬਾਅਦ ਅਪ੍ਰੈਲ ਤੋਂ ਜੂਨ ਦੀ ਜਨਮ ਤਰੀਕ ਵਾਲਿਆਂ ਦੀ ਵਾਰੀ ਹੋਵੇਗੀ।

Born in Apply on
January, February or March April 6, or subsequent Mondays
April, May or June April 7, or subsequent Tuesdays
July, August or September April 8, or subsequent Wednesdays
October, November or December April 9, or subsequent Thursdays
Any month Fridays, Saturdays and Sundays

ਕੈਨੇਡੀਅਨ ਸੰਸਦ ਵਲੋਂ ਕਵਿਡ-19 ਤੋਂ ਪ੍ਰਭਾਵਤ ਵਿਦਿਆਰਥੀਆਂ ਵਾਸਤੇ 9 ਅਰਬ ਡਾਲਰ ਦੇ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸਾਧਾਰਣ ਵਿਦਿਆਰਥੀਆਂ ਨੂੰ 1250 ਡਾਲਰ ਪ੍ਰਤੀ ਮਹੀਨਾ ਮਿਲਣਗੇ ਜਦਕਿ ਕਿਸੇ ਦੀ ਦੇਖਭਾਲ ਕਰ ਰਹੇ ਜਾਂ ਅਪਾਹਜ ਵਿਦਿਆਰਥੀਆਂ ਨੂੰ 2 ਹਜ਼ਾਰ ਡਾਲਰ ਪ੍ਰਤੀ ਮਹੀਨੇ ਦਿਤੇ ਜਾਣਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੌਜੂਦਾ ਵਿਦਿਆਰਥੀਆਂ ਤੋਂ ਇਲਾਵਾ ਦਸੰਬਰ 2019 ਵਿਚ ਪੜ੍ਹਾਈ ਮੁਕੰਮਲ ਕਰਨ ਵਾਲੇ ਵਿਦਿਆਰਥੀ ਵੀ ਇਸ ਆਰਥਿਕ ਰਾਹਤ ਦੇ ਘੇਰੇ ਵਿਚ ਆਉਣਗੇ। ਇਸ ਤੋਂ ਇਲਾਵਾ ਕੰਮ ਤੇ ਲੱਗੇ ਵਿਦਿਆਰਥੀ ਜਿਨਾਂ ਦੀ ਕਮਾਈ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤੋਂ ਘੱਟ ਹੈ, ਉਨ੍ਹਾਂ ਨੂੰ ਇਸ ਰਾਹਤ ਦਾ ਫਾਇਦਾ ਮਿਲੇਗਾ।

ਟਰੂਡੋ ਨੇ ਦੱਸਿਆ ਕਿ 9 ਅਰਬ ਡਾਲਰ ਦੀ ਆਰਥਿਕ ਸਹਾਇਤਾ ਤੋਂ ਇਲਾਵਾ ਨੌਜਵਾਨਾਂ ਵਾਸਤੇ 76 ਹਜ਼ਾਰ ਨੌਕਰੀਆਂ ਸਿਰਜਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜਦਕਿ ਸਕੌਲਰਸ਼ਿਪ, ਫੈਲੋਸ਼ਿਪ ਅਤੇ ਗਰਾਂਟਾਂ ਵਧਾਉਣ ਲਈ 29 ਕਰੋੜ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਕ ਨਵਾਂ ਕੈਨੇਡਾ ਸਟੂਡੈਂਟ ਸਰਵਿਸ ਗਰਾਂਟ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਕੋਵਿਡ 19 ਦੇ ਟਾਕਰੇ ਵਿਚ ਸਹਾਇਤਾ ਦੇਣ ਵਾਲੇ ਵਿਦਿਆਰਥੀਆਂ ਨੂੰ ਇਕ ਹਜ਼ਾਰ ਡਾਲਰ ਤੋਂ ਪੰਜ ਹਜ਼ਾਰ ਡਾਲਰ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਯੋਗ ਫੁਲ ਟਾਈਮ ਸਟੂਡੈਂਟਸ ਵਾਸਤੇ ਗਰਾਂਟ ਦੀ ਰਕਮ ਵਧਾ ਕੇ 6 ਹਜ਼ਾਰ ਡਾਲਰ ਕਰ ਦਿਤੀ ਗਈ ਹੈ ਜਦਕਿ ਪਾਰਟ ਟਾਈਮ ਸਟੂਡੈਂਟਸ ਨੂੰ 3600 ਡਾਲਰ ਮਿਲਣਗੇ। ਸਰੀਰਕ ਤੌਰ ਤੇ ਅਪਾਹਜ ਵਿਦਿਆਰਥੀਆਂ ਦੀ ਗਰਾਂਟ ਵੀ ਦੁੱਗਣੀ ਕੀਤੀ ਜਾ ਰਹੀ ਹੈ।

Share this Article
Leave a comment