ਅਮਰੀਕੀ ਸੁਪਰੀਮ ਕੋਰਟ ਦੀ ਪਹਿਲੀ ਕਾਲੀ ਮਹਿਲਾ ਜੱਜ ਹੋਵੇਗੀ ਕੇਤਨਜੀ ਬ੍ਰਾਊਨ ਜੈਕਸਨ, ਸੈਨੇਟ ਨੇ ਦਿੱਤੀ ਮਨਜ਼ੂਰੀ

TeamGlobalPunjab
2 Min Read

ਵਾਸ਼ਿੰਗਟਨ- ਅਮਰੀਕਾ ਵਿੱਚ ਇੱਕ ਕਾਲੀ ਔਰਤ ਨੇ ਇਤਿਹਾਸ ਰਚ ਦਿੱਤਾ ਹੈ। ਜਸਟਿਸ ਕੇਤਨਜੀ ਬ੍ਰਾਊਨ ਜੈਕਸਨ ਨੂੰ ਸੁਪਰੀਮ ਕੋਰਟ ਦੀ ਪਹਿਲੀ ਕਾਲੀ ਮਹਿਲਾ ਜੱਜ ਨਿਯੁਕਤ ਕੀਤਾ ਗਿਆ ਹੈ। ਅਮਰੀਕੀ ਸੰਸਦ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਇੱਕ ਕਾਲੀ ਔਰਤ ਨੂੰ ਸੁਪਰੀਮ ਕੋਰਟ ਵਿੱਚ ਭੇਜਣ ਦਾ ਆਪਣਾ ਚੋਣ ਵਾਅਦਾ ਪੂਰਾ ਕਰ ਦਿੱਤਾ ਹੈ।

ਸੁਪਰੀਮ ਕੋਰਟ ਦੇ ਜੱਜ ਲਈ ਅਮਰੀਕੀ ਸੈਨੇਟ ਵਿੱਚ ਹੋਈ ਵੋਟਿੰਗ ਵਿੱਚ ਕੇਤਨਜੀ ਬ੍ਰਾਊਨ ਜੈਕਸਨ ਦੇ ਹੱਕ ਵਿੱਚ 53 ਅਤੇ ਵਿਰੋਧ ਵਿੱਚ 47 ਵੋਟਾਂ ਪਈਆਂ। ਇਸ ਨਾਲ ਜੈਕਸਨ 53-47 ਵੋਟਾਂ ਨਾਲ ਸੁਪਰੀਮ ਕੋਰਟ ਦੀ ਪਹਿਲੀ ਕਾਲੀ ਮਹਿਲਾ ਜੱਜ ਬਣ ਗਈ। ਰਾਸ਼ਟਰਪਤੀ ਜੋਅ ਬਾਇਡਨ ਨੇ ਦੋ ਮਹੀਨੇ ਪਹਿਲਾਂ ਫਰਵਰੀ ਵਿੱਚ ਜੈਕਸਨ ਨੂੰ ਸੁਪਰੀਮ ਕੋਰਟ ਲਈ ਨਾਮਜ਼ਦ ਕੀਤਾ ਸੀ।

ਸਥਾਨਕ ਮੀਡੀਆ ਦੇ ਅਨੁਸਾਰ, ਜੈਕਸਨ ਇੱਕ ਅਪੀਲੀ ਜੱਜ ਰਹਿ ਚੁੱਕੀ ਹੈ ਅਤੇ ਸੰਘੀ ਬੈਂਚ ਵਿੱਚ ਨੌਂ ਸਾਲਾਂ ਦਾ ਤਜਰਬਾ ਹੈ। ਰਿਪਬਲਿਕਨ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਨੂੰ ਛੱਡ ਕੇ, ਬਾਕੀ ਸੈਨੇਟਰਾਂ ਨੇ ਪਾਰਟੀ ਲਾਈਨਾਂ ‘ਤੇ ਵੋਟ ਪਾਈ। ਜੈਕਸਨ ਹਾਲ ਹੀ ਵਿੱਚ ਸੇਵਾਮੁਕਤ ਹੋਏ ਜੱਜ ਸਟੀਫਨ ਬਰੂਅਰ ਦੀ ਥਾਂ ਲੈਣਗੀ। ਤੁਹਾਨੂੰ ਦੱਸ ਦੇਈਏ ਕਿ ਥਰਗੁਡ ਮਾਰਸ਼ਲ ਅਤੇ ਕਲੇਰੈਂਸ ਥਾਮਸ ਤੋਂ ਬਾਅਦ ਉਹ ਤੀਜੀ ਕਾਲੀ ਜੱਜ ਹੋਵੇਗੀ।

ਫੈਡਰਲ ਕੋਰਟ ਆਫ ਅਪੀਲਜ਼ ਜੱਜ ਕੇਤਨਜੀ ਬ੍ਰਾਊਨ ਜੈਕਸਨ ਨੇ ਪਿਛਲੇ ਮਹੀਨੇ ਸੈਨੇਟ ਵਿੱਚ ਚਾਰ ਦਿਨਾਂ ਦੀ ਸੁਣਵਾਈ ਦੌਰਾਨ ਆਪਣੇ ਮਾਪਿਆਂ ਦੇ ਸੰਘਰਸ਼ ਦੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਨਾਗਰਿਕ ਅਧਿਕਾਰਾਂ ਦੇ ਕਾਨੂੰਨ ਬਣਨ ਤੋਂ ਬਾਅਦ ਉਸ ਦਾ ਰਸਤਾ ਆਪਣੇ ਮਾਤਾ-ਪਿਤਾ ਦੇ ਰਸਤਾ ਤੋਂ ਵੱਧ ਸਪੱਸ਼ਟ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment