ਭਾਰਤ ਤੋਂ ਕੈਨੇਡਾ ਪਹੁੰਚੇ 7 ਅਫ਼ਗਾਨੀ ਸਿੱਖ ਰਫਿਊਜੀ ਪਰਿਵਾਰ

TeamGlobalPunjab
2 Min Read

ਵੈਨਕੂਵਰ: ਸਾਲ 2015 ਵਿੱਚ ਜਦੋਂ ਅਫ਼ਗਾਨਿਸਤਾਨ ਦੇ ਹੇਲਮੰਦ ਸੂਬੇ ‘ਚ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਉਨਾਂ ‘ਤੇ ਹਮਲੇ ਕੀਤੇ ਜਾ ਰਹੇ ਸਨ ਤਾਂ ਉਥੋਂ ਜਾਨ ਬਚਾ ਕੇ ਭਾਰਤ ਆਏ 7 ਸਿੱਖ ਰਫਿਊਜੀ ਪਰਿਵਾਰ ਹੁਣ ਕੈਨੇਡਾ ਪਹੁੰਚ ਗਏ ਹਨ, ਜਿੱਥੇ ਵੈਨਕੁਵਰ ਇੰਟਰਨੈਸ਼ਨਲ ਏਅਰਪੋਰਟ ‘ਤੇ ਉਨਾਂ ਦਾ ਸਵਾਗਤ ਕੀਤਾ ਗਿਆ।

ਵੈਨਕੂਵਰ ਪੁੱਜੇ ਅਫ਼ਗਾਨੀ ਸਿੱਖ ਰਫਿਊਜੀ ਪਰਿਵਾਰਾਂ ਨੂੰ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਦੀ ਅਗਵਾਈ ਵਿੱਚ ਪ੍ਰਾਈਵੇਟ ਅਰਜ਼ੀਆਂ ਰਾਹੀਂ ਸਪੌਂਸਰ ਕੀਤਾ ਗਿਆ ਸੀ, ਜਿਸ ਵਿੱਚ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ, ਕਮਿਊਨਿਟੀ ਗਰੁੱਪਸ ਤੇ ਕਈ ਹੋਰ ਸ਼ਖਸੀਅਤਾਂ ਨੇ ਆਪਣਾ ਸਮਰਥਨ ਦਿੱਤਾ।

ਦੱਸਣਯੋਗ ਹੈ ਕਿ ਉਸ ਵੇਲੇ ਅਲਬਰਟਾ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਮਰਹੂਮ ਮਨਮੀਤ ਸਿੰਘ ਭੁੱਲਰ ਨੇ ਹੇਲਮੰਦ ਵਿੱਚੋਂ ਸਿੱਖਾਂ ਤੇ ਹਿੰਦੂਆਂ ਨੂੰ ਕੱਢਣ ਦੇ ਪ੍ਰਬੰਧ ਕੀਤੇ ਸਨ।

- Advertisement -

ਵੈਨਕੂਵਰ ਦੇ ਰੋਸ ਸਟਰੀਟ ਗੁਰਦੁਆਰਾ ਦੀ ਖਾਲਸਾ ਦੀਵਾਨ ਸੋਸਾਇਟੀ ਦੇ ਕੁਝ ਨੇਤਾਵਾਂ ਸੁਣੇ ਪ੍ਰਧਾਨ ਮਲਕੀਤ ਸਿੰਘ ਧਾਮੀ ਨੇ ਵੈਨਕੁਵਰ ਇੰਟਰਨੈਸ਼ਨਲ ਏਅਰਪੋਰਟ ‘ਤੇ ਇਨਾਂ ਸਿੱਖ ਪਰਿਵਾਰਾਂ ਦਾ ਸਵਾਗਤ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਮੀਤ ਸਿੰਘ ਭੁੱਲਰ ਦੀ ਭੈਣ ਤਰਜਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਜਿਹੜੇ ਅਫਗਾਨੀ ਸਿੱਖ ਪਰਿਵਾਰ ਕੈਨੇਡਾ ਪੁੱਜੇ ਹਨ, ਇਹ ਮਨਮੀਤ ਦੀ ਹੇਲਮੰਦ ਸੂਬੇ ਵਿੱਚੋਂ ਸਿੱਖਾਂ ਤੇ ਹਿੰਦੂਆਂ ਨੂੰ ਕੱਢਣ ਦੀ ਵਚਨਬੱਧਤਾ ਦਾ ਇੱਕ ਹਿੱਸਾ ਹੈ। 2015 ਵਿੱਚ ਮਨਮੀਤ ਨੇ ਕਿਹਾ ਸੀ ਕਿ ਇਨਾਂ ਪਰਿਵਾਰਾਂ ਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਇਨਾਂ ਨੂੰ ਅਫ਼ਗਾਨਿਸਤਾਨ ‘ਚੋਂ ਕੱਢਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਅਪ੍ਰੈਲ ਮਹੀਨੇ ਤੱਕ ਕੁੱਲ 220 ਅਫ਼ਗਾਨੀ ਸਿੱਖ ਕੈਨੇਡਾ ਪਹੁੰਚ ਜਾਣਗੇ।

ਦੱਸ ਦਈਏ ਕਿ ਮੌਜੂਦਾ ਸਮੇਂ ਯੂਕਰੇਨ ਤੇ ਰੂਸ ਵਿਚਾਲ ਜੰਗ ਜਾਰੀ ਹੈ। ਇਸ ਮੌਕੇ ਯੂਕਰੇਨ ਵਿੱਚ ਜੰਗ ਕਾਰਨ ਆਪਣੀ ਜਾਨ ਬਚਾ ਕੇ ਭੱਜ ਰਹੇ ਲੋਕ ਨੂੰ ਪੋਲੈਂਡ, ਕੈਨੇਡਾ, ਅਮਰੀਕਾ ਸਣੇ ਕਈ ਮੁਲਕ ਪਨਾਹ ਦੇ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment