ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਬਿਆਨਬਾਜ਼ੀਆਂ ਤੇ ਭੜਕੇ ਅਮਨ ਅਰੋੜਾ! ਕਿਹਾ ਬਿਆਨਬਾਜ਼ੀਆਂ ਕਰਨਾ ਜਿੰਮੇਵਾਰੀ ਤੋਂ ਭੱਜਣਾ

TeamGlobalPunjab
1 Min Read

ਚੰਡੀਗੜ੍ਹ  : ਇੰਨੀ ਦਿਨੀ ਪੰਜਾਬ ਵਿਚ ਆਬਕਾਰੀ ਸ਼ਰਾਬ  ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ । ਹਰ ਦਿਨ ਇਸ ਸਬੰਧੀ ਸਿਆਸਤਦਾਨ ਟੀਕਾ ਟਿੱਪਣੀ ਕਰਦੇ ਰਹਿੰਦੇ ਹਨ । ਜਿਸ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਖਫਾ ਦਿਖਾਈ ਦੇ ਰਹੇ ਹਨ ।

ਦਰਅਸਲ ਅਮਨ ਅਰੋੜਾ ਦਾ ਕਹਿਣਾ ਹੈ ਕਿ ਕਾਂਗਰਸ,  ਅਕਾਲੀ ਅਤੇ ਭਾਜਪਾ ਵਲੋਂ ਕੀਤੀਆਂ ਜਾ ਰਹੀਆਂ ਗੈਰ ਜ਼ਿੰਮੇਵਾਰਾਨਾ ਟਿਪਣੀਆਂ ਦਾ ਕੋਈ ਮਤਲਬ ਨਹੀਂ ਹੈ । ਉਨ੍ਹਾਂ ਕਿਹਾ ਕਿ ਇਹ ਬਿਆਨਬਾਜੀਆਂ ਆਪਣੀ ਜਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਲੋਕਾਂ ਵਲੋਂ ਮਾਫੀਆ ਖਤਮ ਕਰਨ ਦੀ ਲਗਾਈ ਗਈ ਜਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ ।

ਅਮਨ ਅਰੋੜਾ ਨੇ ਕਿਹਾ ਕਿ ਸੂਬੇ ਵਿੱਚ ਅਜ ਹਜਾਰਾਂ ਕਰੋੜ ਰੁਪਏ ਦਾ ਸ਼ਰਾਬ ਮਾਫੀਆ ਚਲ ਰਿਹਾ ਹੈ ਜਿਸ ਨੂੰ ਖਤਮ ਕਰਨ ਦੀ ਜਰੂਰਤ ਹੈ ।

Share this Article
Leave a comment