Home / News / ਰਿਹਾਇਸ਼ੀ ਇਲਾਕੇ ‘ਚ ਡਿੱਗਿਆ ਜਹਾਜ਼, ਭਾਰਤੀ ਮੂਲ ਦੇ ਡਾਕਟਰ ਸਣੇ 2 ਦੀ ਮੌਤ

ਰਿਹਾਇਸ਼ੀ ਇਲਾਕੇ ‘ਚ ਡਿੱਗਿਆ ਜਹਾਜ਼, ਭਾਰਤੀ ਮੂਲ ਦੇ ਡਾਕਟਰ ਸਣੇ 2 ਦੀ ਮੌਤ

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਇੱਕ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਦੋ ਘਰ ਅੱਗ ਨਾਲ ਸੜ ਕੇ ਸੁਆਹ ਹੋ ਗਏ ਤੇ ਇੱਕ ਸਕੂਲ ਵੀ ਇਸ ਦੀ ਲਪੇਟ ਵਿੱਚ ਆ ਗਿਆ। ਦੱਖਣੀ ਇਲਾਕੇ ’ਚ ਹੋਏ ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ‘ਚ ਇੱਕ ਭਾਰਤੀ ਮੂਲ ਦੇ ਡਾਕਟਰ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਐਰਿਜ਼ੋਨਾ ਦੇ ਯੁਮਾ ਰੀਜਨਲ ਮੈਡੀਕਲ ਸੈਂਟਰ (YRMC) ਵਿੱਚ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਵਜੋਂ ਕੰਮ ਕਰਨ ਵਾਲੇ ਡਾਕਟਰ ਸੁਗਾਤਾ ਦਾਸ ਜਹਾਜ਼ ਦੇ ਮਾਲਕ ਸਨ।

ਜਾਣਕਾਰੀ ਮੁਤਾਬਕ ਦੋ ਇੰਜਣਾਂ ਵਾਲੇ ਇਸ ‘ਸੇਸਨਾ-340 ਜਹਾਜ਼ ਨੇ ਐਰਿਜੋਨਾ ਦੇ ਯੂਮਾ ਤੋਂ ਉਡਾਣ ਭਰੀ ਸੀ। ਸ਼ਹਿਰ ਦੇ ਫਾਇਰ ਚੀਫ਼ ਜੌਨ ਗਾਰਲੋ ਦਾ ਕਹਿਣਾ ਹੈ ਕਿ ਕਈ ਮਕਾਨ ਤੇ ਵਾਹਨ ਇਸ ਜਹਾਜ਼ ਦੀ ਲਪੇਟ ਵਿੱਚ ਆ ਗਏ। ਜਿਨ੍ਹਾਂ ਵਾਹਨਾਂ ਨੂੰ ਇਸ ਨੇ ਟੱਕਰ ਮਾਰੀ, ਉਨ੍ਹਾਂ ਵਿੱਚ ਏਯੂਪੀਐਸ ਟਰੱਕ ਵੀ ਸ਼ਾਮਲ ਸੀ, ਜਿਸ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਹਾਦਸੇ ’ਚ ਤਿੰਨ ਘਰਾਂ ਨੂੰ ਨੁਕਸਾਨ ਪੁੱਜਾ ਅਤੇ ਦੋ ਪੂਰੀ ਤਰ੍ਹਾਂ ਸੜ ਗਏ।

ਹਾਦਸੇ ਬਾਰੇ ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤਾ ਮੌਕੇ ’ਤੇ ਪਹੁੰਚ ਗਿਆ, ਜਿਸ ਨੇ ਕਾਫ਼ੀ ਮਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ।

ਰਿਪੋਰਟ ਮੁਤਾਬਕ ਹਵਾ ’ਚ ਉਡਦੇ ਸਮੇਂ ਇਸ ਜਹਾਜ਼ ਵਿੱਚ ਕੁਝ ਖਰਾਬੀ ਆ ਗਈ, ਜਿਸ ਕਾਰਨ ਇਹ ਅਚਾਨਕ ਰਿਹਾਇਸ਼ੀ ਇਲਾਕੇ ਵਿੱਚ ਡਿੱਗ ਗਿਆ ਤੇ ਡਿੱਗਦੇ ਸਾਰੇ ਭਿਆਨਕ ਧਮਾਕੇ ਨਾਲ ਉਸ ਵਿੱਚ ਅੱਗ ਲੱਗ ਗਈ।

Check Also

PM ਮੋਦੀ ਨੇ ਇੰਡੀਆ ਗੇਟ ’ਤੇ ਨੇਤਾਜੀ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ …

Leave a Reply

Your email address will not be published. Required fields are marked *